ਬਟਾਲਾ ਪੁਲਿਸ ਨੇ 12 ਸਾਲ ਬਾਅਦ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਹੈਰਾਨੀਜਨਕ ਪਹਿਲੂ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਮਾਂ ਨੇ ਹੀ ਨਾਜਾਇਜ਼ ਸੰਬੰਧਾਂ ਵਿੱਚ ਰੋੜਾ ਬਣ ਰਹੇ ਆਪਣੇ 14 ਸਾਲਾ ਪੁੱਤਰ ਦਾ ਆਪਣੇ ਆਸ਼ਿਕ ਨਾਲ ਮਿਲ ਕੇ ਕਤਲ ਕਰ ਦਿੱਤੀ ਸੀ। 12 ਸਾਲਾਂ ਤੱਕ ਮ੍ਰਿਤਕ ਬੱਚੇ ਦੀ ਮਾਂ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਵੱਖ-ਵੱਖ ਰਾਜਾਂ ਵਿਚ ਰਹਿ ਰਹੀ ਸੀ। ਹੁਣ ਪੁਲਿਸ ਨੇ ਮੁਲਜ਼ਮ ਮਾਂ ਅਤੇ ਉਸ ਦੇ ਆਸ਼ਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੁਝ ਦਿਨ ਪਹਿਲਾਂ ਉਸ ਦਾ ਪ੍ਰੇਮੀ ਪਿੰਡ ਆਇਆ ਅਤੇ ਗ੍ਰਿਫ਼ਤਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਦੀ ਸਖਤੀ ਦੇ ਕਾਰਨ ਉਸ ਨੇ ਦੱਸਿਆ ਕਿ ਮੁਲਜ਼ਮ ਔਰਤ ਇਸ ਸਮੇਂ ਜਲੰਧਰ ਵਿਚ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਕਾਬੂ ਕਰ ਲਿਆ। ਯਾਦ ਰਹੇ ਕਿ ਇਸ ਮਾਮਲੇ ਵਿਚ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਲਗਪਗ 11 ਸਾਲ ਪਹਿਲਾਂ ਭਗੌੜਾ ਐਲਾਨਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਸਾਲ 2014 ਵਿੱਚ ਪਿੰਡ ਖੋਜਕੀਪੁਰ ਥਾਣਾ ਸ੍ਰੀ ਹਰਗੋਬਿੰਦਪੁਰ ਵਿੱਚ ਸੰਦੀਪ ਸਿੰਘ ਉਰਫ ਜਗਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਖੋਜਕੀਪੁਰ ਦੇ ਗੁੰਮ ਹੋਣ ‘ਤੇ ਉਸਦੇ ਤਾਏ ਹਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੋਜਕੀਪੁਰ ਵੱਲੋਂ ਮੁਕੱਦਮਾ ਨੰਬਰ 42 ਮਿਤੀ 20-04-2014 ਜੁਰਮ 364,34-C ਥਾਣਾ ਸ੍ਰੀ ਹਰਗੋਬਿੰਦਪੁਰ ਖਿਲਾਫ ਰਣਜੀਤ ਕੌਰ ਪਤਨੀ ਗੁਰਮੁੱਖ ਸਿੰਘ ਅਤੇ ਸਤਾਨਮ ਸਿੰਘ ਉਰਫ ਸੱਤਾ ਪੁੱਤਰ ਅਜੀਤ ਸਿੰਘ ਵਾਸੀਆਨ ਖੋਜਕੀਪੁਰ ਦਰਜ ਰਜਿਸਟਰ ਕਰਾਵਇਆ ਸੀ, ਜਿਸ ਵਿੱਚ ਕਰੀਬ 12 ਸਾਲ ਤੋਂ ਅਗਵਾ ਲੜਕੇ ਬਾਰੇ ਕੋਈ ਸੁਰਾਗ ਨਹੀਂ ਸੀ ਲੱਗਾ।
ਇਹ ਵੀ ਪੜ੍ਹੋ : ਧਨੌਲਾ ‘ਚ ਲੰਗਰ ਤਿਆਰ ਕਰਦੇ ਸਮੇਂ ਵਾਪਰਿਆ ਹਾ.ਦ/ਸਾ, ਅੱ/ਗ ਲੱਗਣ ਕਾਰਨ 16 ਲੋਕ ਝੁ/ਲ/ਸੇ
ਮਾਮਲੇ ਵਿੱਚ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਤੇ ਮਾਨਯੋਗ ਅਦਾਲਤ ਮਿਸ ਨਿਧੀ ਸੈਣੀ JMIC/BTL ਵੱਲੋਂ ਦੋਸੀ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਅਜੀਤ ਸਿੰਘ ਅਤੇ ਮੁਲਜ਼ਮ ਰਣਜੀਤ ਕੌਰ ਪਤਨੀ ਲੇਟ ਗੁਰਮੁੱਖ ਸਿੰਘ ਵਾਸੀਆਨ ਖੋਜਕੀਪੁਰ ਨੂੰ ਮਿਤੀ 10-12-2014 ਨੂੰ ਪੀ.ਓ. ਕਰਾਰ ਦਿੱਤਾ ਗਿਆ ਸੀ, ਜਿਹਨਾਂ ਨੂੰ ਹਸਬ-ਜਾਬਤਾ ਗ੍ਰਿਫਤਾਰ ਕੀਤਾ ਗਿਆ।
ਮੁਲਜ਼ਮ ਰਣਜੀਤ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਦੇ ਪਤੀ ਦੀ ਸਾਲ 2010 ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸਦੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਅਜੀਤ ਸਿੰਘ ਵਾਸੀ ਖੋਜਕੀਪੁਰ ਨਾਲ ਸਬੰਧ ਸਨ ਅਤੇ ਉਸਦਾ ਲੜਕਾ ਸੰਦੀਪ ਸਿੰਘ ਉਰਫ ਜਗਦੀਪ ਸਿੰਘ ਵਾਸੀ ਖੋਜਕੀਪੁਰ ਜਿਸ ਦੀ ਉਸ ਸਮੇਂ ਉਮਰ ਕਰੀਬ 14 ਸਾਲ ਸੀ, ਇਸ ਗੱਲ ਦਾ ਇਤਰਾਜ ਕਰਦਾ ਸੀ। ਜਿਸਨੂੰ ਆਪਣੇ ਰਸਤੇ ਦਾ ਹੋੜਾ ਸਮਝਦੇ ਹੋਏ ਮੁਲਜ਼ਮ ਰਣਜੀਤ ਕੌਰ ਨੇ ਆਪਣੇ ਪ੍ਰੇਮੀ ਸਤਨਾਮ ਸਿੰਘ ਉਰਫ ਸੱਤਾ ਨਾਮ ਮਿਲ ਕੇ ਸਾਲ 2014 ਵਿੱਚ ਆਪਣੇ ਲੜਕੇ ਸੰਦੀਪ ਸਿੰਘ ਉਰਫ ਜਗਦੀਪ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸਦੀ ਲਾਸ਼ ਨੂੰ ਆਪਣੇ ਰਿਹਾਇਸੀ ਮਕਾਨ ਪਿੰਡ ਖੋਜਕੀਪੁਰ ਵਿੱਚ ਹੀ ਦਬਾ ਦਿੱਤਾ। ਜਿੰਹਨਾਂ ਦੀ ਨਿਸ਼ਾਨਦੇਹੀ ਤੇ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਲੜਕੇ ਸੰਦੀਪ ਸਿੰਘ ਦੀ ਲਾਸ਼ ਦਾ ਪਿੰਜਰ ਬਰਾਮਦ ਕੀਤਾ ਗਿਆ ਅਤੇ ਮੁਕੱਦਮੇ ਦੀ ਤਫਤੀਸ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























