ਫਾਜ਼ਿਲਕਾ ਦੇ ਪਿੰਡ ਆਲਮਸ਼ਾਹ ਵਿੱਚ ਇੱਕ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਸੀ। ਲੁਟੇਰਿਆਂ ਵੱਲੋਂ 28 ਤਰੀਕ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਸੁੱਤੀ ਪਈ ਬਜ਼ੁਰਗ ਮਹਿਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਗਈਆਂ। ਇਹ ਮਾਮਲਾ ਪੁਲਿਸ ਲਈ ਚੁਣੌਤੀ ਬਣ ਗਿਆ ਸੀ ਪਰ ਪੁਲਿਸ ਨੇ 48 ਘੰਟਿਆਂ ਵਿੱਚ ਹੀ ਮਾਮਲਾ ਸੁਲਝਾ ਲਿਆ ਹੈ।
ਫਾਜ਼ਿਲਕਾ ਦੀ SSP ਡਾ: ਪ੍ਰਗਿਆ ਜੈਨ ਨੇ ਆਪਣੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਬਜ਼ੁਰਗ ਮਹਿਲਾ ਦੇ ਪੋਤੇ ਹੀ ਉਸ ਦਾ ਕਾਤਲ ਨਿਕਲੇ ਹਨ। ਉਸ ਨੇ ਆਪਣੇ ਮਾਸੀ ਦੇ ਬੇਟੇ ਨਾਲ ਮਿਲ ਕੇ ਆਪਣੀ ਦਾਦੀ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦਾਦੀ ਕੋਲ ਦੋ ਏਕੜ ਜ਼ਮੀਨ ਹੈ। ਇਸ ਮੁੱਦੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਉਸ ਦੀ ਨਜ਼ਰ ਇਸ ਦੋ ਏਕੜ ਜ਼ਮੀਨ ‘ਤੇ ਸੀ ਅਤੇ ਇਸੇ ਕਾਰਨ ਉਸ ਨੇ ਅੰਨ੍ਹੇ ਕਤਲ ਦੀ ਯੋਜਨਾ ਬਣਾ ਕੇ ਘਰ ਦੇ ਵਿਹੜੇ ‘ਚ ਸੁੱਤੀ ਹੋਈ ਦਾਦੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋ : ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਦਾ ਕਤ.ਲ, ਇਲਾਕੇ ‘ਚ ਫੈਲੀ ਦਹਿ.ਸ਼ਤ
ਘਟਨਾ ਮਗਰੋਂ ਕਿਸੇ ਨੂੰ ਉਨ੍ਹਾਂ ਤੇ ਸ਼ੱਕ ਨਾ ਹੋਵੇ ਇਸ ਲਈ ਉਨ੍ਹਾਂ ਨੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਫੜੇ ਗਏ ਮੁਲਜ਼ਮ ਪੋਤਿਆਂ ਦੇ ਨਾਂ ਨਰੇਸ਼ ਸਿੰਘ ਅਤੇ ਸੁਖਚੈਨ ਸਿੰਘ ਹਨ, ਜਦਕਿ ਉਨ੍ਹਾਂ ਦੀ ਮਾਸੀ ਦੇ ਲੜਕੇ ਰਮਨਦੀਪ ਸਿੰਘ ਨੇ ਇਸ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਧਾਰਾ 48 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: