ਨਾਭਾ ਜੇਲ ਬ੍ਰੇਕ ਕੇਸ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਪੰਜਾਬ ਪੁਲਿਸ ਪੰਜਾਬ ਲੈ ਕੇ ਪਹੁੰਚੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਰਮਨਜੀਤ ਰੋਮੀ ਨੂੰ ਨਾਭਾ ਕੋਰਟ ਵਿੱਚ ਸ਼ੁੱਕਰਵਾਰ ਤੜਕਸਾਰ 3 ਵਜੇ ਪੇਸ਼ ਕੀਤਾ ਗਿਆ। ਜਿੱਥੇ 20 ਮਿੰਟ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਰਮਨਜੀਤ ਰੋਮੀ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

Nabha Jail Break Case
ਦੱਸ ਦੇਈਏ ਕਿ ਰਮਨਜੀਤ ਰੋਮੀ 2018 ਦਾ ਹਾਂਗਕਾਂਗ ਜੇਲ੍ਹ ਵਿੱਚ ਬੰਦ ਸੀ। ਹੁਣ ਅਦਾਲਤ ਦੇ ਅਗਲੇ ਆਦੇਸ਼ਾਂ ਤੱਕ ਨਾਭਾ ਦੀ ਨਵੀਂ ਜ਼ਿਲਾ ਜੇਲ੍ਹ ਵਿੱਚ ਰਹੇਗਾ। ਪੰਜਾਬ ਪੁਲਿਸ ਵੀਰਵਾਰ ਸ਼ਾਮ 5 ਵਜੇ ਦਿੱਲੀ ਏਅਰਪੋਰਟ ‘ਤੇ ਲੈਂਡ ਕਰਨ ਤੋਂ ਬਾਅਦ ਰਾਤ 9 ਵਜੇ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਈ ਤੇ ਸ਼ੁੱਕਰਵਾਰ ਸਵੇਰੇ 3 ਵਜੇ ਨਾਭਾ ਪਹੁੰਚੀ।
ਇਹ ਵੀ ਪੜ੍ਹੋ: ਪੰਜਾਬ ‘ਚ ਸੁਸਤ ਹੋਇਆ ਮਾਨਸੂਨ ! ਤਾਪਮਾਨ ‘ਚ ਵਾਧੇ ਦੇ ਆਸਾਰ, ਜਾਣੋ ਕਦੋਂ ਤੋਂ ਪਵੇਗਾ ਮੀਂਹ
ਜਿੱਥੇ ਭਾਰੀ ਪੁਲਿਸ ਫੋਰਸ ਦੀ ਸੁਰੱਖਿਆ ਹੇਠ ਰਮਨਜੀਤ ਰੋਮੀ ਨੂੰ ਪਹਿਲਾਂ ਅਦਾਲਤ ਵਿੱਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਨਾਭਾ ਵਿਖੇ ਰੋਮੀ ਦਾ ਮੈਡੀਕਲ ਵੀ ਕਰਵਾਇਆ ਗਿਆ। ਅਦਾਲਤ ਦੇ ਆਦੇਸ਼ਾਂ ਤੇ ਪੁਲਿਸ ਵੱਲੋਂ ਸਵੇਰੇ 4 ਵਜੇ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿੱਚ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























