ਡੇਰਾਬੱਸੀ ਪੁਲਿਸ ਨੇ ਸਿੰਧ ਘਾਟੀ ਮੈਦਾਨ ਦੇ ਪਿੱਛੇ ਸਥਿਤ ਸੈਣੀ ਫਾਰਮ ਹਾਊਸ ‘ਤੇ ਛਾਪਾ ਮਾਰਿਆ। ਇੱਥੋਂ ਅਫ਼ੀਮ ਦੇ ਸੈਂਕੜੇ ਪੌਦੇ, ਡੋਡੇ ਅਤੇ ਲਾਲ ਫੁੱਲ ਬਰਾਮਦ ਕੀਤੇ ਗਏ। ਡੇਰਾਬੱਸੀ ਦੇ ASP ਵੈਭਵ ਚੌਧਰੀ ਦੀ ਅਗਵਾਈ ਹੇਠ 880 ਡੋਡਾ, ਲਾਲ ਫੁੱਲ ਸਮੇਤ ਅਫ਼ੀਮ ਦੇ ਪੌਦਿਆਂ ਦੀ ਗਿਣਤੀ 450 ਦੇ ਕਰੀਬ ਦੱਸੀ ਜਾਂਦੀ ਹੈ। ਪੁਲਿਸ ਨੇ ਮੌਕੇ ਤੋਂ ਖੇਤ ਮਾਲਕ ਹਰਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ NDPS ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ASP ਵੈਭਵ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ ‘ਤੇ ਡੇਰਾਬੱਸੀ ਥਾਣੇ ਦੇ ਇੰਚਾਰਜ ਅਜੀਤੇਸ਼ ਕੌਸ਼ਲ ਸਮੇਤ ਇਕ ਦਰਜਨ ਪੁਲਿਸ ਮੁਲਾਜ਼ਮਾਂ ਦੇ ਨਾਲ ਬਾਅਦ ਦੁਪਹਿਰ ਮੌਕੇ ‘ਤੇ ਛਾਪੇਮਾਰੀ ਕੀਤੀ। ਡੇਰਾਬੱਸੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਸੈਣੀ ਪੁੱਤਰ ਸਰਬਣ ਸੈਣੀ ਦੇ ਖੇਤਾਂ ਦੇ ਨਾਲ ਲੱਗੀਆਂ ਅਫੀਮ ਦੀਆਂ ਝਾੜੀਆਂ ਦੇਖੀਆਂ ਗਈਆਂ। ਪਲਿਸ ਨੇ ਇਨ੍ਹਾਂ ਪੌਦਿਆਂ ਨੂੰ ਪੁੱਟ ਦਿੱਤਾ ਅਤੇ ਕਲੀਆਂ ਅਤੇ ਫੁੱਲਾਂ ਸਮੇਤ ਪੌਦਿਆਂ ਦੀ ਗਿਣਤੀ ਕੀਤੀ।
ਇਹ ਵੀ ਪੜ੍ਹੋ : ਮੋਗਾ ‘ਚ ਦਰਦਨਾਲ ਸੜਕ ਹਾ.ਦਸਾ, ਟਰੱਕ ਤੇ ਐਕਟਿਵਾ ਦੀ ਹੋਈ ਟੱ.ਕਰ, ਹਾ.ਦਸੇ ‘ਚ ਇੱਕ ਨੌਜਵਾਨ ਦੀ ਮੌ.ਤ
ਉਨ੍ਹਾਂ ਦੱਸਿਆ ਕਿ ਗਿਣਤੀ ਕਰਨ ਉਪਰੰਤ ਬਰਾਮਦ ਕੀਤੇ ਪੌਦਿਆਂ ਦੀ ਕੁੱਲ ਗਿਣਤੀ ਅੱਠ ਸੌ ਦੇ ਕਰੀਬ ਬਣਦੀ ਹੈ। ਖੇਤ ਮਾਲਕ ਹਰਵਿੰਦਰ ਸਿੰਘ ਨੇ ਇਸ ਸਾਲ ਹੀ ਅਫ਼ੀਮ ਦੀ ਖੇਤੀ ਸ਼ੁਰੂ ਕੀਤੀ ਸੀ। ਵੈਭਵ ਚੌਧਰੀ ਅਨੁਸਾਰ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਉਕਤ ਅਫ਼ੀਮ ਦੇ ਬੂਟੇ ਜ਼ਬਤ ਕਰ ਲਏ ਗਏ ਹਨ ਅਤੇ ਕਿਸਾਨ ਹਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਖਿਲਾਫ ਚਾਰ ਸਾਲ ਪਹਿਲਾਂ ਕਤਲ ਦਾ ਮਾਮਲਾ ਵੀ ਦਰਜ ਹੈ।
ਵੀਡੀਓ ਲਈ ਕਲਿੱਕ ਕਰੋ -: