ਅੰਮ੍ਰਿਤਸਰ ਵਿਚ ਸਰਹੱਦੀ ਇਲਾਕੇ ਵਿੱਚ ਸੀਮਾ ਸੁਰੱਖਿਆ ਬਲ ਨੇ ਐਤਵਾਰ ਸ਼ਾਮ ਨੂੰ ਡਰੋਨ ਬਰਾਮਦ ਕੀਤਾ ਹੈ । ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਇੱਕ ਪਾਕਿਸਤਾਨੀ ਡਰੋਨ ਹੈ, ਜੋ ਭਾਰਤੀ ਸਰਹੱਦ ਵਿੱਚ ਨਸ਼ੇ ਦੀ ਖੇਪ ਸੁੱਟਣ ਲਈ ਆਇਆ ਸੀ । ਸੂਚਨਾ ਤੋਂ ਬਾਅਦ ਰਿਕਵਰ ਕੀਤੇ ਗਏ ਇਸ ਡਰੋਨ ਨੂੰ BSF ਵੱਲੋਂ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।
BSF ਮੁਤਾਬਕ ਐਤਵਾਰ ਸ਼ਾਮ ਨੂੰ ਖਾਸ ਸੂਚਨਾ ਮਿਲੀ ਸੀ। ਜਿਸ ਦੇ ਆਧਾਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ । BSF ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਹਾਸਿਮਪੁਰਾ ਦੇ ਬਾਹਰੀ ਇਲਾਕਿਆਂ ਵਿੱਚ ਖੇਤਾਂ ਵਿਚੋਂ ਡਰੋਨ ਬਰਾਮਦ ਕੀਤਾ । ਇਹ ਇੱਕ ਹੈਕਸਾਕਾਪਟਰ ਡਰੋਨ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਲਈ ਕਰਦੇ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ ਵਾਲਿਆਂ ਦੀ ਉਡੀਕ ਖ਼ਤਮ, ਜਲਦ ਬਣੇਗਾ PGI ਸੈਟੇਲਾਈਟ ਸੈਂਟਰ, ਅਮਿਤ ਸ਼ਾਹ ਰੱਖਣਗੇ ਨੀਂਹ ਪੱਥਰ
BSF ਵੱਲੋਂ ਜੁਲਾਈ ਮਹੀਨੇ ਵਿੱਚ ਬਰਾਮਦ ਕੀਤਾ ਗਿਆ ਇਹ ਤੀਜਾ ਡਰੋਨ ਹੈ । ਇਸ ਤੋਂ ਪਹਿਲਾਂ 8 ਜੁਲਾਈ ਨੂੰ ਤਰਨਤਾਰਨ ਦੇ ਰਾਜੋਕੇ ਤੋਂ ਰਿਕਵਰ ਕੀਤਾ ਗਿਆ ਸੀ। ਉੱਥੇ ਹੀ ਉਸਦੇ ਅਗਲੇ ਹੀ ਦਿਨ 9 ਜੁਲਾਈ ਨੂੰ ਡਰੋਨ ਅੰਮ੍ਰਿਤਸਰ ਦੇ ਕੱਕੜ ਤੋਂ ਬਰਾਮਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ਜੂਨ ਮਹੀਨੇ ਵਿੱਚ ਕੁੱਲ 8 ਡਰੋਨ ਬਰਾਮਦ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: