ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਚੰਦਬਾਜਾ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਕਥਿਤ ਨਜਾਇਜ ਮਾਇਨਿਗ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਗੁਪਤ ਸੂਚਨਾ ਦੇ ਅਧਾਰ ਤੇ ਥਾਣਾ ਸਦਰ ਫਰੀਦਕੋਟ ਅਧੀਨ ਪੈਂਦੀ ਚੌਂਕੀ ਕਲੇਰ ਪੁਲਿਸ ਨੇ ਪਿੰਡ ਚੰਦਬਾਜਾ ਦੀ ਹਦੂਦ ਵਿਚ ਨਜਾਇਜ ਮਾਇਨਿਗ ਦੀ ਚੱਲ ਰਹੀ ਖੱਡ ਤੇ ਰੇਡ ਕਰ ਮਾਇਨਿਗ ਲਈ ਵਰਤੀ ਜਾ ਰਹੀ ਪੋਕਲੇਮ ਮਸ਼ੀਨ ਅਤੇ ਟ੍ਰੈਕਟਰ ਟ੍ਰਾਲੀ ਨੂੰ ਜਬਤ ਕਰ ਲਿਆ ਤੇ ਅਣਪਛਾਤੇ ਲੋਕਾਂ ਤੇ ਮਾਇਨਿਗ ਐਕਟ ਤਹਿਤ ਮੁਕੱਦਮਾਂ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆ ਥਾਣਾ ਸਦਰ ਫਰੀਦਕੋਟ ਦੇ ਐਡੀਸ਼ਨਲ SHO ਸਤਪਾਲ ਸਿੰਘ ਨੇ ਦਸਿਆ ਕਿ ਮਾਇਨਿਗ ਵਿਭਾਗ ਦੀ ਸ਼ਿਕਾਇਤ ਤੇ ਥਾਣਾ ਸਦਰ ਫਰੀਦਕੋਟ ਅਧੀਨ ਪੈਂਦੀ ਪੁਲਿਸ ਚੋਕੀ ਕਲੇਰ ਦੀ ਇੰਚਾਰਜ ਵਲੋਂ ਪਿੰਡ ਚੰਦਬਾਜਾ ਵਿਚ ਨਜਾਇਜ ਮਾਇਨਿਗ ਕਰ ਰਹੇ ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾਂ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਮਾਇਨਿਗ ਵਿਭਾਗ ਨੇ ਸ਼ਿਕਾਇਤ ਦੇ ਦਸਿਆ ਸੀ ਕਿ ਚੰਦਬਾਜਾ ਦੇ ਖੇਤਾਂ ਵਿਚ ਨਜਾਇਜ ਮਾਇਨਿਗ ਹੋ ਰਹੀ ਹੈ ਪੁਲਿਸ ਪਾਰਟੀ ਨੇ ਜਦ ਰੇਡ ਕੀਤਾ ਤਾਂ ਨਜਾਇਜ ਮਾਇਨਿਗ ਕਰ ਰਹੇ ਲੋਕ ਮੌਕੇ ਤੋਂ ਫਰਾਰ ਹੋ ਗਏ ਜਦੋਂਕਿ ਮੌਕੇ ਤੋਂ ਇਕ ਪੋਕਲੇਮ ਮਸ਼ੀਨ ਅਤੇ ਰੇਤਾ ਨਾਲ ਭਰੀ ਟਰੈਕਟਰ ਟਰਾਲੀ ਫੜ੍ਹੀ ਗਈ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਪੁਲਿਸ ਨੇ ਨ.ਸ਼ਾ ਤਸਕਰ ਕੀਤਾ ਕਾਬੂ, ਮੁਲਜ਼ਮ ਕੋਲੋਂ ਨ.ਸ਼ੀਲੇ ਪਦਾਰਥ ਹੋਏ ਬਰਾਮਦ
ਉਨ੍ਹਾਂ ਦੱਸਿਆ ਕਿ ਕਥਿਤ ਨਜਾਇਜ ਮਾਇਨਿਗ ਕਰਨ ਵਾਲੇ ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾਂ ਦਰਜ ਤਫਤੀਸ ਕੀਤੀ ਜਾ ਰਹੀ ਹੈ। ਮੌਕੇ ਤੋਂ ਮਿਲੀ ਮਸ਼ੀਨਰੀ ਨੂੰ ਜਬਤ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ ਇਸ ਵਿਚ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ, ਇਸ ਨਜਾਇਜ ਮਾਇਨਿਗ ਵਿਚ ਜੋ ਸ਼ਾਮਲ ਹੋਇਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –