ਪੰਜਾਬ ਸਰਕਾਰ ਨੇ ਸੋਮਵਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਸਕੂਲ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ। ਇਸ ਵਿਚਾਲੇ ਅੱਜ ਤੜਕਸਾਰ ਨਾਭਾ ਦੇ ਪਿੰਡ ਦੁਲੱਦੀ ਦੇ ਸੇਮ ਨਾਲੇ ਵਿੱਚ ਇੱਕ ਨਿੱਜੀ ਸਕੂਲ ਵੈਨ ਪਲਟ ਗਈ। ਵੈਨ ‘ਚ 20 ਦੇ ਕਰੀਬ ਵਿਦਿਆਰਥੀ ਸਵਾਰ ਸਨ। ਗ਼ਨੀਮਤ ਰਹੀ ਕਿ ਹਾਦਸੇ ਵਿੱਚ ਕਿਸੇ ਵੀ ਤਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਮਿਲੀ ਜਾਣਕਾਰੀ ਅਨੁਸਾਰ ਨਾਭਾ ਦੇ ਇੰਡੋ ਬ੍ਰਿਟਿਸ਼ ਸਕੂਲ ਦਾ ਪ੍ਰਾਈਵੇਟ ਵੈਨ ਹਲਕੇ ਦੇ ਪਿੰਡ ਲੁਹਾਰ ਮਾਜਰਾ, ਬਿਨਾਹੇੜੀ, ਕਕਰਾਲਾ, ਕੋਟ, ਛੀਟਾਂਵਾਲਾ ਆਦਿ ਪਿੰਡਾਂ ਤੋਂ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਸਕੂਲ ਵੱਲ ਆ ਰਹੀ ਸੀ। ਇਸ ਦੌਰਾਨ ਅਚਾਨਕ ਕਕਰਾਲਾ ਦੁਲੱਦੀ ਸੜਕ ਦੇ ਕਿਨਾਰੇ ਬਣੇ ਸੇਮ ਨਾਲੇ ਵਿੱਚ ਵੈਨ ਪਲਟ ਗਈ। ਵੈਨ ਵਿੱਚ ਸਵਾਰ ਵਿਦਿਆਰਥੀਆਂ ਨੂੰ ਤੁਰੰਤ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ। ਸਾਰੇ ਬੱਚੇ ਸੁਰੱਖਿਅਤ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਅੱਜ: ਹਸਪਤਾਲ ਤੋਂ ਹੀ ਜੁੜਨਗੇ CM ਮਾਨ, ਹੜ੍ਹ ਪੀੜਤਾਂ ਲਈ ਹੋ ਸਕਦੈ ਵੱਡਾ ਐਲਾਨ
ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦਾ ਸਟਾਫ਼ ਅਤੇ ਪੁਲਿਸ ਚੌਂਕੀ ਛੀਟਾਵਾਲਾ ਦੇ ਇੰਚਾਰਜ ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਚੌਂਕੀ ਸੀਟਾਂ ਵਾਲਾ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ, ਜਿਸ ਉਪਰੰਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























