ਕੇਂਦਰੀ ਰੇਲ ਮੰਤਰਾਲੇ ਨੇ ਸੋਮਵਾਰ ਨੂੰ ਦਿੱਲੀ-ਚੰਡੀਗੜ੍ਹ-ਅੰਮ੍ਰਿਤਸਰ ਹਾਈ ਸਪੀਡ ਰੇਲਵੇ ਕਾਰੀਡੋਰ ਦੇ ਨਿਰਮਾਣ ਦੇ ਲਈ ਪੰਜਾਬ ਵਿੱਚ ਇੱਕ ਸੋਸ਼ਲ ਇਕਨੌਮਿਕ ਸਰਵੇ ਸ਼ੁਰੂ ਕੀਤਾ ਹੈ। ਇਸ ਵਿੱਚ ਬੁਲੇਟ ਟ੍ਰੇਨਾਂ ਦੇ ਲਈ 55 ਫੁੱਟ ਚੌੜਾ ਰੇਲਵੇ ਟਰੈਕ ਹੋਵੇਗਾ, ਜਿਸਨੂੰ 320 ਕਿਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਾਉਣ ਦਾ ਪ੍ਰਸਤਾਵ ਹੈ। ਇਸ ਕਾਰੀਡੋਰ ਦੇ ਬਣਨ ਤੋਂ ਬਾਅਦ ਅੰਮ੍ਰਿਤਸਰ ਤੋਂ ਦਿੱਲੀ ਦੇ ਵਿਚਾਲੇ ਸਫ਼ਰ ਦਾ ਸਮਾਂ ਪੰਜ ਘੰਟਿਆਂ ਤੋਂ ਘਟਾ ਕੇ 2 ਘੰਟੇ ਹੋਣ ਦੀ ਉਮੀਦ ਹੈ।
ਗ੍ਰੀਨ ਫੀਲਡ ਵਿੱਚ ਬਣਨ ਵਾਲੇ ਇਸ ਹਾਈ ਸਪੀਡ ਕਾਰੀਡੋਰ ਦੇ ਲਈ ਸਰਵੇ ਦਾ ਕੰਮ IIM ਰਿਸਰਚ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀਆਂ 12 ਟੀਮਾਂ ਪੰਜਾਬ ਪਹੁੰਚੀਆਂ ਹੋਈਆਂ ਹਨ। ਬੁਲੇਟ ਟ੍ਰੇਨਾਂ ਦੇ ਲਈ ਸਮਰਪਿਤ 55 ਫੁੱਟ ਚੌੜਾ ਰੇਲਵੇ ਟਰੈਕ ਹੋਵੇਗਾ, ਜਿਸਨੂੰ 320 ਕਿਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਉਣ ਦਾ ਪ੍ਰਸਤਾਵ ਹੈ ਤੇ ਉਮੀਦ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਯਾਤਰਾ ਦੇ ਸਮੇਂ ਨੂੰ ਮੌਜੂਦਾ ਪੰਜ ਘੰਟੇ ਤੋਂ ਘਟਾ ਕੇ ਦੋ ਘੰਟੇ ਕਰਨਾ।
ਇਹ ਵੀ ਪੜ੍ਹੋ: ਸਾਈਬਰ ਠੱਗੀ ਤੋਂ ਬਚਾਉਣਗੇ ਬੋਲਣ ਵਾਲੇ ‘ਗਣਪਤੀ ਬੱਪਾ’! ਪ੍ਰਸ਼ਾਦ ‘ਚ ਮਿਲਣਗੇ ਤੋਂ ਬਚਾਅ ਦੇ ਟਿਪਸ
ਸਰਵੇ ਕਰਨ ਵਾਲੇ IIM ਰਿਸਰਚ ਦੇ ਪ੍ਰਤੀਨਿਧੀ ਮਹੇਂਦਰ ਪ੍ਰਤਾਪ ਨੇ ਕਿਹਾ ਕਿ ਪਰਿਯੋਜਨਾ ਦੇ ਲਈ ਕੁੱਲ ਮਿਲਾ ਕੇ 365 ਪਿੰਡਾਂ ਦੀ ਭੂਮੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਹਾਸਿਲ ਕਰਨੀ ਕਦੋਂ ਸ਼ੁਰੂ ਹੋਵੇਗੀ, ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਵਿੱਚ ਪੰਜ ਸਾਲ ਲੱਗ ਸਕਦੇ ਹਨ। ਇਸ ਵਿੱਚ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ ਜੋ ਜ਼ਮੀਨ ਦੇ ਕਲੈਕਟਰ ਰੇਟ ਤੋਂ ਲਗਭਗ ਪੰਜ ਗੁਣਾ ਜ਼ਿਆਦਾ ਹੋਵੇਗੀ।
ਦੱਸ ਦੇਈਏ ਕਿਇਹ ਟ੍ਰੇਨ ਦਿੱਲੀ ਦੇ ਦੁਆਰਕਾ ਤੋਂ ਸ਼ੁਰੂ ਹੋਵੇਗੀ ਤੇ ਸੋਨੀਪਤ, ਪਾਨੀਪਤ, ਕੁਰੂਕਸ਼ੇਤਰ, ਅੰਬਾਲਾ, ਮੋਹਾਲੀ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿੱਚ ਰੁਕੇਗੀ। ਰੇਲਵੇ ਸਟੇਸ਼ਨ ਸਥਾਪਿਤ ਕਰਨ ਲਈ ਮੋਹਾਲੀ ਵਿੱਚ ਇੱਕ ਅਲੱਗ ਸਰਵੇ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਟ੍ਰੇਨ ਵਿੱਚ 750 ਯਾਤਰੀ ਸਫ਼ਰ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish