ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਪੂਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਰ ਚੋਣਾਂ ਵਿੱਚ 2.14 ਕਰੋੜ ਲੋਕ ਆਪਣੀ ਵੋਟ ਦੀ ਵਰਤੋਂ ਕਰਨਗੇ। ਇਸ ਵਿੱਚ 1.12 ਕਰੋੜ ਪੁਰਸ਼ ਤੇ 1.1 ਦੇ ਕਰੀਬ ਮਹਿਲਾਵਾਂ ਹੈ। 18 ਤੋਂ 19 ਸਾਲ ਦੇ ਵਿਚਾਲੇ ਵੋਟਰਾਂ ਦੀ ਗਿਣਤੀ 5.38 ਲੱਖ ਹੈ, ਜੋ ਕਿ ਪਹਿਲੀ ਵਾਰ ਵੋਟ ਦੀ ਵਰਤੋਂ ਕਰਨਗੇ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।

Punjab chief election commission Sibin C press conference
ਉੱਥੇ ਹੀ ਚੋਣਾਂ ਵਿੱਚ 70 ਹਜ਼ਾਰ ਪੁਲਿਸ, ਕੇਂਦਰੀ ਸੁਰੱਖਿਆ ਬਲ ਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਉੱਥੇ ਹੀ 800 ਕਰੋੜ ਦਾ ਨਸ਼ਾ ਤੇ ਨਕਦੀ ਹੁਣ ਤੱਕ ਜ਼ਬਤ ਕੀਤੀ ਗਈ ਹੈ। ਇਹ ਜਾਣਕਾਰੀ ਚੋਣ ਅਧਿਕਾਰੀ ਸਿਬਿਨ ਸੀ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੀਆਂ ਚੋਣਾਂ ਦਾ ਗਰਾਫ 65 ਫ਼ੀਸਦੀ ਸੀ, ਜੋ ਕਿ ਨੈਸ਼ਨਲ ਐਵਰੇਜ ਤੋਂ ਵੀ ਨੀਚੇ ਸੀ। ਅਜਿਹੇ ਵਿੱਚ ਇਸ ਵਾਰ ਇਸਦਾ ਟਾਰਗੇਟ 70 ਫ਼ੀਸਦੀ ਤੋਂ ਜ਼ਿਆਦਾ ਰੱਖਿਆ ਗਿਆ ਹੈ। ਪੂਰੇ ਸੂਬੇ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, ਗ੍ਰੀਨ ਪੋਲਿੰਗ ਸਟੇਸ਼ਨ 115, 165 ਪਿੰਕ ਪੋਲਿੰਗ ਸਟੇਸ਼ਨ, 99 ਯੂਥ ਮੈਨੇਜਮੈਂਟ ਪੋਲਿੰਗ ਸਟੇਸ਼ਨ ਤੇ PWD ਪੋਲਿੰਗ ਸਟੇਸ਼ਨ 101 ਬਣਾਏ ਗਏ ਹਨ। ਸਾਰੇ ਪੋਲਿੰਗ ਸਟੇਸ਼ਨ ‘ਤੇ ਲੋਕਾਂ ਨੂੰ ਸਾਰੀ ਸਹੂਲਤਾਂ ਮਿਲਣਗੀਆਂ। ਹਰ ਘਰ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਪੋਲਿੰਗ ਸਟੇਸ਼ਨ ‘ਤੇ ਲੋਕਾਂ ਨੂੰ ਪਾਣੀ, ਬੈਠਣ ਦਾ ਇੰਤਜ਼ਾਮ, ਕੂਲਰ ਤੇ ਪੱਖਿਆਂ ਦਾ ਇੰਤਜ਼ਾਮ ਮਿਲੇਗਾ। ਸਾਰੇ ਪੋਲਿੰਗ ਬੂਥ ‘ਤੇ ਛਬੀਲ ਮੈਡੀਕਲ ਕਿੱਟ ਦਾ ਇੰਤਜ਼ਾਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵਿਸ਼ਵ ਨੰਬਰ- 1 ਕਲਾਰਸਨ ਨੂੰ ਸ਼ਤਰੰਜ ‘ਚ ਪਹਿਲੀ ਵਾਰ ਹਰਾ ਕੇ R Praggnanandhaa ਨੇ ਰਚਿਆ ਇਤਿਹਾਸ
ਚੋਣਾਂ ਵਿੱਚ 2.60 ਲੱਖ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਇਸ ਵਿੱਚ ਪੋਲਿੰਗ ਸਟਾਫ 1.20 ਲੱਖ ਹੈ, ਜਦਕਿ ਸਿਕਓਰਿਟੀ ਪਰਸਨਲ 70 ਹਜ਼ਾਰ ਲਗਾਏ ਗਏ ਹਨ। ਇਸ ਵਿੱਚ ਪੁਲਿਸ, ਹੋਮ ਗਾਰਡ ਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਹਨ। ਇਸ ਤੋਂ ਇਲਾਵਾ ਮਾਈਕ੍ਰੋ ਆਬਜ਼ਰਵਰ, ਡ੍ਰਾਈਵਰ-ਕੰਡਕਟਰ ਤੇ ਹੋਰ ਸਹਾਇਕ ਸਟਾਫ 50 ਹਜ਼ਾਰ ਤੇ DEO, CEO ਸਟਾਫ 25 ਹਜ਼ਾਰ ਹਨ। ਉੱਥੇ ਹੀ 10 ਹਜ਼ਾਰ ਵਾਹਨ ਚੋਣਾਂ ਵਿੱਚ ਵਰਤੇ ਜਾ ਰਹੇ ਹਨ। ਜਿਨ੍ਹਾਂ ਵਿੱਚ GPS ਲੱਗੇ ਹੋਏ ਹਨ।

Punjab chief election commission Sibin C press conference
ਦੱਸ ਦੇਈਏ ਕਿ ਪੁਲਿਸ ਵੱਲੋਂ ਜ਼ਰੂਰੀ ਲੋਕੇਸ਼ਨ ‘ਤੇ ਪੁਲਿਸ ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਸਦੇ ਇਲਾਵਾ ਹਰ ਜ਼ਿਲ੍ਹੇ ਵਿੱਚ ਪੁਲਿਸ ਨੇ ਤਿੰਨ ਤੋਂ ਚਾਰ ਰਿਜ਼ਰਵ ਪਾਰਟੀਆਂ ਰੱਖੀਆਂ ਹਨ। ਜਿਨ੍ਹਾਂ ਨੂੰ ਕਿਤੇ ਵੀ ਲੋੜ ਪੈਣ ‘ਤੇ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਹਰ ਪੁਲਿਸ ਸਟੇਸ਼ਨ ਵਿੱਚ ਤਿੰਨ ਪੈਟਰੋਲਿੰਗ ਪਾਰਟੀਆਂ ਰਹਿਣਗੀਆਂ। 2098 ਜ਼ੋਨ ਵਿੱਚ ਪੂਰੇ ਇਲਾਕੇ ਨੂੰ ਵੰਡਿਆ ਗਿਆ ਹੈ। ਇਸਦੇ ਇਲਾਵਾ 12 ਹਜ਼ਾਰ ਵਾਇਰਲੈੱਸ ਸੈੱਟ ਲਗਾਏ ਗਏ ਹਨ। ਜਿਸ ਵਿੱਚ ਹਰ ਇਲਾਕੇ ਵਿੱਚ ਵਾਇਰਲੈੱਸ ਕੁਨੈਕਟਿਵਿਟੀ ਹੈ। 206 ਇੰਟਰ ਸਟੇਟ ਨਾਕੇ ਲਗਾਏ ਹਨ। ਪੈਟਰੋਲਿੰਗ ਵਿਜ਼ੂਅਲ ਦਾ ਪ੍ਰਬੰਧ ਕੀਤਾ ਗਿਆ ਹੈ।ਸਾਰੇ ਪੈਟਰੋਲਿੰਗ ਸਟੇਸ਼ਨ ਨੂੰ ਮੈਪ ਵਿੱਚ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: