ਪੰਜਾਬੀਆਂ ਦੇ ਲਈ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਪਿਛਲੇ 14 ਦਿਨਾਂ ਤੋਂ ਬੰਦ ਪਈਆਂ ਇੰਟਰਨੈੱਟ ਸੇਵਾਵਾਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਦੇ ਹਰਿਆਣਾਂ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਠੱਪ ਕੀਤੀਆਂ ਗਈਆਂ ਸਨ। ਜਿਸ ਕਾਰਨ ਆਨਲਾਈਨ ਪੜ੍ਹਾਈ ਤੇ ਬਿਜਨੈੱਸ ਕਰਨ ਵਾਲਿਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ।
ਇਹ ਵੀ ਪੜ੍ਹੋ: ਟ੍ਰੈਕਟਰ ਦੇ ਸਟੰਟ ਨੇ ਲਈ ਇੱਕ ਹੋਰ ਨੌਜਵਾਨ ਦੀ ਜਾ.ਨ, ਮਸ਼ਹੂਰ ‘ਟੋਚਨ ਕਿੰਗ’ ਨੀਸ਼ੂ ਦੇਸ਼ਵਾਲ ਦੀ ਹੋਈ ਮੌ.ਤ
ਸੁਨਾਮ, ਲਹਿਰਗਾਗਾ, ਛਾਜਲੀ, ਖਨੌਰੀ ਅਤੇ ਪਾਤੜਾਂ ਖੇਤਰਾਂ ਵਿੱਚ ਕਿਸਾਨੀ ਅੰਦੋਲਨ ਕਾਰਨ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਸੀ। ਇੱਥੇ 12 ਫਰਵਰੀ ਦੀ ਰਾਤ ਤੋਂ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ । ਜਿਸ ਤੋਂ ਬਾਅਦ ਹੁਣ ਸੰਗਰੂਰ ‘ਚ ਮੁੜ ਤੋਂ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਹ ਸੇਵਾਵਾਂ ਜ਼ਿਆਦਾਤਰ ਸੰਗਰੂਰ ਤੇ ਪਟਿਆਲਾ ਦੇ ਇਲਾਕਿਆਂ ਵਿੱਚ ਠੱਪ ਕੀਤੀਆਂ ਗਈਆਂ ਸਨ।