ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ਼) ਨੂੰ ਵੱਡੀ ਕਾਮਯਾਬੀ ਮਿਲੀ ਹੈ। ਖਾਲੜਾ ਸੈਕਟਰ ਅਧੀਨ ਆਉਂਦੀ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ਼) ਦੀ ਸਰਹੱਦੀ ਚੌਕੀ ਧਰਮਾਂ ਦੇ ਇਲਾਕੇ ਅੰਦਰੋਂ ਵੱਖ-ਵੱਖ ਥਾਵਾਂ ਤੋਂ ਇਕ ਪਾਕਿਸਤਾਨੀ ਡਰੋਨ ਅਤੇ ਦੋ ਪੈਕੇਟ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ।
SHO ਖਾਲੜਾ ਬਲਬੀਰ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੂੰ ਮਿਲੀ ਖਾਸ ਇਤਲਾਹ ਦੇ ਅਧਾਰ ‘ਤੇ ਥਾਣਾ ਖਾਲੜਾ ਦੀ ਪੁਲਿਸ ਵਲੋਂ ਬੀ.ਐੱਸ.ਐੱਫ਼ ਦੀ ਸਰਹੱਦੀ ਚੌਕੀ ਧਰਮਾਂ ਵਿਖੇ ਤਾਇਨਾਤ 103 ਬਟਾਲੀਅਨ ਬੀ.ਐੱਸ.ਐੱਫ਼ ਦੇ ਜਵਾਨਾਂ ਨਾਲ ਮਿਲ ਕੇ ਦੱਸੀ ਥਾਂ ਦੀ ਤਲਾਸ਼ੀ ਕੀਤੀ। ਇਸ ਦੌਰਾਨ ਅੰਤਰਰਾਸ਼ਟਰੀ ਬੁਰਜੀ ਨੰਬਰ 137/16 ਦੇ ਸਾਹਮਣੇ ਇੱਕ ਪਾਕਿਸਤਾਨੀ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ : ਗੁਜਰਾਤ ਦੇ ਪੋਰਬੰਦਰ ਏਅਰਪੋਰਟ ‘ਤੇ ਵੱਡਾ ਹਾ.ਦ/ਸਾ, ਹੈਲੀਕਾਪਟਰ ਹੋਇਆ ਕ੍ਰੈ/ਸ਼, 3 ਲੋਕਾਂ ਦੀ ਹੋਈ ਮੌ.ਤ
ਕੁਝ ਸਮੇਂ ਬਾਅਦ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ਼ ਦੇ ਜਵਾਨਾਂ ਨੂੰ ਇੱਕ ਹੋਰ ਸਫਲਤਾ ਮਿਲੀ ਜਦੋਂ ਉਕਤ ਬੀ.ਐੱਸ.ਐੱਫ਼ ਦੀ ਸਰਹੱਦੀ ਚੌਂਕੀ ਦੇ ਏਰੀਏ ਅੰਦਰੋਂ ਹੋਰ ਇੱਕ ਪੈਕੇਟ ਹੈਰੋਇਨ ਬਰਾਮਦ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: