ਪੰਜਾਬ ਵਿੱਚ ਫਸਲਾਂ ਨੂੰ ਤਬਾਹ ਕਰਨ ਵਾਲੇ ਜਾਨਵਰਾਂ ਦਾ ਸ਼ਿ.ਕਾਰ ਕਰਨ ਲਈ ਵਰਤੇ ਜਾਣ ਵਾਲੇ ਹਥਿ.ਆਰ ਵਿੱਚ ਤਬਦੀਲੀ ਕੀਤੀ ਗਈ ਹੈ। ਇਹ ਫੈਸਲਾ ਪੰਜਾਬ ਸਟੇਟ ਵਾਈਲਡ ਲਾਈਫ ਬੋਰਡ ਵੱਲੋਂ ਲਿਆ ਗਿਆ ਹੈ। ਇਸ ਨਵੇਂ ਫੈਸਲੇ ਮੁਤਾਬਕ ਹੁਣ 315 ਬੋਰ ਦੀ ਰਾਈਫਲ ਨਾਲ ਹੀ ਜਾਨਵਰਾਂ ਦਾ ਸ਼ਿ.ਕਾਰ ਕੀਤਾ ਜਾ ਸਕੇਗਾ । ਇਸ ਤੋਂ ਪਹਿਲਾਂ 12 ਬੋਰ ਦੇ ਹਥਿ.ਆਰ ਨਾਲ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ। ਪੰਜਾਬ ਵਿੱਚ ਹੁਣ ਤੱਕ ਫ਼ਸਲਾਂ ਦਾ ਨੁਕਸਾਨ ਕਰਨ ਵਾਲੇ ਪਸ਼ੂਆਂ ਦਾ 12 ਬੋਰ ਦੇ ਹਥਿ.ਆਰਾਂ ਨਾਲ ਸ਼ਿਕਾਰ ਕੀਤਾ ਜਾਂਦਾ ਸੀ।
ਪੰਜਾਬ ਸਟੇਟ ਵਾਈਲਡ ਲਾਈਫ ਬੋਰਡ ਵੱਲੋਂ 315 ਬੋਰ ਦੀ ਰਾਈ.ਫਲ ਲਈ ਜਾਰੀ ਕੀਤੇ ਗਏ ਅਸਲਾ ਲਾਇਸੈਂਸ ਨਾਲ ਸਬੰਧਿਤ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ । ਹੁਣ ਲਾਇਸੈਂਸ ਜ਼ਮੀਨ ਮਾਲਕ ਦੇ ਨਾਂ ‘ਤੇ ਹੀ ਦਿੱਤਾ ਜਾਵੇਗਾ। ਇਹ ਲਾਇਸੈਂਸ ਸਿਰਫ਼ ਇੱਕ ਸਾਲ ਲਈ ਵੈਧ ਹੋਵੇਗਾ । ਇਹ ਸਪੱਸ਼ਟ ਹੈ ਕਿ ਕਿਸਾਨ ਨੂੰ ਹਰ ਸਾਲ ਆਪਣਾ ਲਾਇਸੈਂਸ ਰੀਨਿਊ ਕਰਾਉਣਾ ਹੋਵੇਗਾ। ਇਸ ਤੋਂ ਇਲਾਵਾ ਜ਼ਿਮੀਂਦਾਰ ਨੂੰ ਸ਼ਿ.ਕਾਰ ਤੋਂ ਬਾਅਦ ਪਸ਼ੂ ਦੀ ਦੇਹ ਪੰਜਾਬ ਸਟੇਟ ਵਾਈਲਡ ਲਾਈਫ ਬੋਰਡ ਵਿਭਾਗ ਕੋਲ ਜਮ੍ਹਾਂ ਕਰਵਾਉਣੀ ਪਵੇਗੀ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਤੇ CM ਮਾਨ ਅੱਜ ਅੰਮ੍ਰਿਤਸਰ ‘ਚ ਸਕੂਲ ਆਫ ਐਮੀਨੈਂਸ ਦਾ ਕਰਨਗੇ ਉਦਘਾਟਨ
ਦੱਸ ਦੇਈਏ ਕਿ ਪਠਾਨਕੋਟ ਦੇ ਡਿਵੀਜ਼ਨਲ ਫਾਰੈਸਟ ਅਫਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਫਸਲਾਂ ਦਾ ਸਭ ਤੋਂ ਵੱਧ ਨੁਕਸਾਨ ਸੂਰ ਤੇ ਨੀਲ ਗਾਵਾਂ ਕਰਦੀਆਂ ਹਨ । ਫਸਲਾਂ ਦੇ ਬਚਾਅ ਦੇ ਲਈ ਸਰਕਾਰ ਵੱਲੋਂ ਪਹਿਲਾਂ ਜ਼ਿਮੀਦਾਰ ਨੂੰ ਇੱਕ ਪਰਮਿਟ ਜਾਰੀ ਕੀਤਾ ਜਾਂਦਾ ਸੀ। ਇਸ ਪਰਮਿਟ ਨੂੰ ਕੋਈ ਵੀ ਅਧਿਕਾਰਤ ਵਿਅਕਤੀ ਸਬੰਧਤ ਵਿਅਕਤੀ ਦੇ ਆਧਾਰ ‘ਤੇ ਇਹ ਪਰਮਿਟ ਲੈ ਸਕਦਾ ਸੀ, ਪਰ ਹੁਣ ਪੰਜਾਬ ਸਰਕਾਰ ਨੇ ਨਿਯਮਾਂ ਵਿੱਚ ਸੋਧ ਕੀਤੀ ਹੈ । ਸੋਧੇ ਹੋਏ ਨਿਯਮਾਂ ਅਨੁਸਾਰ ਹੁਣ ਪਰਮਿਟ ਪ੍ਰਭਾਵਿਤ ਜ਼ਮੀਨ ਦੇ ਮਾਲਕ ਨੂੰ ਹੀ ਜਾਰੀ ਕੀਤਾ ਜਾਵੇਗਾ ਪਰ ਉਸਨੂੰ ਸ਼ਿ.ਕਾਰ ਲਈ 12 ਬੋਰ ਦੀ ਬਜਾਏ 315 ਬੋਰ ਦੀ ਰਾਈ.ਫਲ ਦੀ ਵਰਤੋਂ ਕਰਨੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -: