ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਗਰਮੀ ਤੋਂ ਪਰੇਸ਼ਾਨ ਲੋਕਾਂ ਦੇ ਲਈ ਰਾਹਤ ਦੀ ਖਬਰ ਹੈ। ਮੌਸਮ ਵਿਭਾਗ ਨੇ 16 ਮਈ ਤੋਂ ਤਿੰਨ ਦਿਨ ਦੇ ਲਈ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ ਪੰਜਾਬ ਵਿੱਚ ਤੇਜ਼ ਹਵਾਵਾਂ ਨਾਲ ਧੂੜ ਭਰੀ ਹਨੇਰੀ ਚੱਲੇਗੀ। ਵਿਭਾਗ ਅਨੁਸਾਰ ਇਸਦੇ ਅਸਰ ਕਾਰਨ ਤਾਪਮਾਨ ਵਿੱਚ ਅਗਲੇ ਤਿੰਨ ਦਿਨਾਂ ਦੌਰਾਨ 2 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਪੰਜਾਬ ਵਿੱਚ 17 ਮਈ ਦੀ ਰਾਤ ਤੋਂ ਸਰਗਰਮ ਹੋ ਰਹੀ ਪੱਛਮੀ ਗੜਬੜੀ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇਸ ਗੜਬੜੀ ਦੇ ਅਸਰ ਨਾਲ ਹੀ 17 ਮਈ ਨੂੰ ਸੂਬੇ ਦੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਉਸਦੇ ਨਾਲ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਪਵੇਗੀ।
ਇਹ ਵੀ ਪੜ੍ਹੋ: ਜਲੰਧਰ ‘ਚ ਹੋਵੇਗੀ ਪੰਜਾਬ ਕੈਬਿਨਟ ਦੀ ਅਗਲੀ ਮੀਟਿੰਗ, CM ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਦੱਸ ਦੇਈਏ ਕਿ ਮੌਸਮ ਵਿਭਾਗ ਨੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਚਿਤਾਵਨੀ ਵਿੱਚ ਮਾਝੇ ਦੇ ਅੰਦਰ ਗੁਰਦਾਸਪੁਰ ਅਤੇ ਅੰਮ੍ਰਿਤਸਰ, ਦੁਆਬੇ ਦੇ ਅੰਦਰ ਕਪੂਰਥਲਾ ਅਤੇ ਜਲੰਧਰ ਅਤੇ ਮਾਲਵੇ ਦੇ ਲੁਧਿਆਣਾ, ਬਰਨਾਲਾ, ਰੂਪਨਗਰ, ਪਟਿਆਲਾ, ਐਸਏਐਸ ਨਗਰ ਦੇ ਨਾਲ-ਨਾਲ ਬਠਿੰਡਾ ਲਈ ਵੀ ਯੈਲੋ ਅਲਰਟ ਹੈ । ਇਸੇ ਤਰ੍ਹਾਂ ਮਾਲਵੇ ਦੇ ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫ਼ਿਰਾਜਪੁਰ ਅਤੇ ਮਾਨਸਾ ਵਿੱਚ ਮੰਗਲਵਾਰ ਨੂੰ ਮੀਂਹ ਦਾ ਯੈਲੋ ਅਲਰਟ ਹੈ।
ਵੀਡੀਓ ਲਈ ਕਲਿੱਕ ਕਰੋ -: