ਪੰਜਾਬ ਵਿੱਚ ਪਿਛਲੇ 23 ਸਾਲਾਂ ਵਿੱਚ ਤੀਜੀ ਵਾਰ ਅਕਤੂਬਰ ਵਿੱਚ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ । ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਕਾਰਨ ਠੰਡ ਵਿੱਚ ਵਾਧਾ ਹੋ ਗਿਆ ਹੈ । ਇਸ ਤੋਂ ਪਹਿਲਾਂ ਸਾਲ 2004 ਵਿੱਚ ਤੇ ਫਿਰ 2021 ਵਿੱਚ ਅਕਤੂਬਰ ਮਹੀਨੇ ਵਿੱਚ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਸੀ । ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਪੰਜਾਬ ਦਾ ਮੌਸਮ ਬਦਲ ਗਿਆ ਹੈ । ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਆਮ ਨਾਲੋਂ ਕਿਤੇ ਵੱਧ ਮੀਂਹ ਦਰਜ ਕੀਤਾ ਗਿਆ ਹੈ।
ਸਾਲ 2000 ਤੋਂ 2023 ਤੱਕ ਅਕਤੂਬਰ ਮਹੀਨੇ ਵਿੱਚ ਹੋਈ ਬਾਰਿਸ਼ ਦੇ ਅੰਕੜਿਆਂ ਅਨੁਸਾਰ 2004 ਵਿੱਚ ਆਮ ਨਾਲੋਂ 47.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ, ਜੋ ਕਿ 122.2 ਫੀਸਦੀ ਵੱਧ ਸੀ । ਇਸੇ ਤਰ੍ਹਾਂ ਸਾਲ 2021 ਵਿੱਚ ਆਮ ਦੀ ਤੁਲਨਾ ਵਿੱਚ 35.1 ਮਿਲੀਮੀਟਰ ਬਾਰਿਸ਼ ਹੋਈ ਸੀ। ਇਹ ਆਮ ਨਾਲੋਂ 294.4 ਫੀਸਦੀ ਵੱਧ ਸੀ। ਅਕਤੂਬਰ 2023 ਵਿੱਚ ਹੁਣ ਤੱਕ ਆਮ ਨਾਲੋਂ 23.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਇਹ ਆਮ ਨਾਲੋਂ 277.8 ਫੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ: ਨਸ਼ੇ ਖਿਲਾਫ਼ ਮੁਹਿੰਮ, ਸ੍ਰੀ ਦਰਬਾਰ ਸਾਹਿਬ ‘ਚ ਅੱਜ ਅਰਦਾਸ ਕਰਨਗੇ CM ਮਾਨ, ਪਹੁੰਚਣਗੇ 40,000 ਵਿਦਿਆਰਥੀ
ਮੀਂਹ ਕਾਰਨ ਰਾਤ ਦਾ ਤਾਪਮਾਨ 15.7 ਡਿਗਰੀ ਤੱਕ ਡਿੱਗ ਗਿਆ ਹੈ । ਇਹ ਅਜੇ ਵੀ ਆਮ ਦੇ ਨੇੜੇ ਹੈ. ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਮੰਗਲਵਾਰ ਨੂੰ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ, ਲੁਧਿਆਣਾ ਦਾ 15.8 ਅਤੇ ਅੰਮ੍ਰਿਤਸਰ ਦਾ 17.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਉੱਥੇ ਹੀ ਗੁਰਦਾਸਪੁਰ ਵਿੱਚ 15.7 ਡਿਗਰੀ, ਜਲੰਧਰ ਵਿੱਚ 16.7, ਪਠਾਨਕੋਟ ਵਿੱਚ 16.0, ਬਠਿੰਡਾ ਵਿੱਚ 16.4 ਡਿਗਰੀ ਅਤੇ ਫਤਿਹਗੜ੍ਹ ਸਾਹਿਬ ਵਿੱਚ 16.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉੱਥੇ ਹੀ ਦੂਜੇ ਪਾਸੇ ਮੀਂਹ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ 5.7 ਡਿਗਰੀ ਸੈਲਸੀਅਸ ਘੱਟ ਹੈ । ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 23.8, ਪਟਿਆਲਾ 28.2, ਲੁਧਿਆਣਾ 25.9, ਬਠਿੰਡਾ 31.0, ਮੁਕਤਸਰ 25.3, ਜਲੰਧਰ 25.5 ਅਤੇ ਬਰਨਾਲਾ ਦਾ 26.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਬੁੱਧਵਾਰ ਤੋਂ 23 ਅਕਤੂਬਰ ਤੱਕ ਛੇ ਦਿਨਾਂ ਲਈ ਮੌਸਮ ਖੁਸ਼ਕ ਰਹੇਗਾ । ਮੰਗਲਵਾਰ ਸਵੇਰੇ 8.30 ਵਜੇ ਤੱਕ ਪੰਜਾਬ ਵਿੱਚ ਮੁੱਖ ਤੌਰ ‘ਤੇ ਅੰਮ੍ਰਿਤਸਰ ਵਿੱਚ 5.0 ਮਿਲੀਮੀਟਰ ਬਾਰਿਸ਼ ਹੋਈ । ਲੁਧਿਆਣਾ ਵਿੱਚ 6.1 ਮਿਲੀਮੀਟਰ, ਪਟਿਆਲਾ ਵਿੱਚ 2.5, ਪਠਾਨਕੋਟ ਵਿੱਚ 20.0, ਗੁਰਦਾਸਪੁਰ ਵਿੱਚ 35.2, ਐਸਬੀਐਸ ਨਗਰ ਵਿੱਚ 11.5, ਰੋਪੜ ਵਿੱਚ 17.0, ਬਠਿੰਡਾ ਵਿੱਚ 12.0, ਫਤਿਹਗੜ੍ਹ ਸਾਹਿਬ ਵਿੱਚ 6.5, ਜਲੰਧਰ ਵਿੱਚ 8.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ । ਮੰਗਲਵਾਰ ਨੂੰ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: