ਬੀਤੇ ਤਿੰਨ ਦਿਨ ਪਹਾੜਾਂ ‘ਤੇ ਬਰਫਬਰੀ ਤੇ ਮੈਦਾਨੀ ਇਲਾਕਿਆਂ ਵਿੱਚ ਹੋਈ ਬਾਰਿਸ਼ ਦੇ ਬਾਅਦ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਆਮ ਨਾਲੋਂ 3.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੱਛਮੀ ਗੜਬੜੀ ਹੁਣ ਪੰਜਾਬ ਤੋਂ ਮੱਧ ਭਾਰਤ ਵੱਲ ਵਧ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ ਹੁਣ ਹਾਲਾਤ ਆਮ ਹੀ ਰਹਿਣਗੇ ਤੇ ਇੱਕ-ਦੋ ਦਿਨਾਂ ਵਿੱਚ ਤਾਪਮਾਨ ਵੀ ਆਮ ਹੋ ਜਾਵੇਗਾ।
ਪਹਾੜਾਂ ‘ਤੇ ਹੋਈ ਬਰਫ਼ਬਾਰੀ ਤੇ ਉੱਪਰੀ ਇਲਾਕਿਆਂ ਤੋਂ ਹੇਠਾਂ ਵੱਲੋਂ ਠੰਢੀਆਂ ਹਵਾਵਾਂ ਚੱਲਣ ਦੇ ਕਾਰਨ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਇੱਕ ਹੀ ਦਿਨ ਵਿੱਚ 3.2 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉੱਥੇ ਹੀ ਘੱਟੋ-ਘੱਟ ਤਾਪਮਾਨ ਆਮ ਨਾਲੋਂ 3.9 ਡਿਗਰੀ ਘੱਟ ਦਰਜ ਕੀਤਾ ਗਿਆ। ਜਿਸਦੇ ਚੱਲਦਿਆਂ ਫਿਰੋਜ਼ਪੁਰ ਦਾ ਤਾਪਮਾਨ ਇੱਕ ਵਾਰ ਫਿਰ 5 ਤੋਂ ਘੱਟ 4.3 ਡਿਗਰੀ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ BJP ਦਾ ਬਣਿਆ ਸੀਨੀਅਰ ਡਿਪਟੀ ਮੇਅਰ, ਕੁਲਜੀਤ ਸੰਧੂ ਨੂੰ ਮਿਲੀਆਂ 19 ਵੋਟਾਂ
ਉੱਥੇ ਹੀ ਬੀਤੇ 24 ਘੰਟਿਆਂ ਵਿੱਚ ਚੰਡੀਗੜ੍ਹ ਵਿੱਚ 8.8MM, ਮੋਹਾਲੀ ਵਿੱਚ 7MM, ਫਿਰੋਜ਼ਪੁਰ ਵਿੱਚ 1.5MM, ਪਠਾਨਕੋਟ ਵਿੱਚ 1.7MM ਤੇ ਲੁਧਿਆਣਾ ਵਿੱਚ 0.5MM ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਆਉਣ ਵਾਲੇ 4 ਦਿਨਾਂ ਵਿੱਚ 5 ਡਿਗਰੀ ਤੱਕ ਵਧੇਗਾ। ਹੁਣ ਜਿੱਥੇ ਤਾਪਮਾਨ ਆਮ ਨਾਲੋਂ 4 ਡਿਗਰੀ ਤੱਕ ਘੱਟ ਦਰਜ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਹੌਲੀ-ਹੌਲੀ ਆਮ ਦੇ ਵੱਲ ਵਧੇਗਾ।
ਵੀਡੀਓ ਲਈ ਕਲਿੱਕ ਕਰੋ -: