ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਅਜਿਹੀ ਹੀ ਇਕ ਦੁਖਦਾਈ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਅਮਰੀਕਾ ਦੇ ਕੈਲੇਫੋਰਨੀਆ ’ਚ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਛਾਣ 30 ਸਾਲਾਂ ਅਜੈਪਾਲ ਸਿੰਘ ਦੀ ਵਜੋਂ ਹੋਈ ਹੈ। ਉਹ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਅਲਾਵਲਵਾਲ ਨਾਲ ਸਬੰਧਿਤ ਸੀ। ਨੌਜਵਾਨ ਪੁੱਤਰ ਦੀ ਮੌਤ ਕਾਰਨ ਪਰਿਵਾਰ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ। ਉੱਥੇ ਹੀ ਪਿੰਡ ਦੇ ਨੌਜਵਾਨ ਦੀ ਅਚਾਨਕ ਮੌਤ ਹੋਣ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : ਅਬੋਹਰ ‘ਚ ਕ.ਰੰਟ ਲੱਗਣ ਕਾਰਨ ਨੌਜਵਾਨ ਦੀ ਮੌ.ਤ, ਪੱਖਾ ਸਾਈਡ ਕਰਨ ਦੌਰਾਨ ਵਾਪਰੀ ਅਣਹੋਣੀ
ਪਿੰਡ ਦੇ ਸਰਪੰਚ ਜਗਜੀਵਨ ਸਿੰਘ ਨੇ ਦੱਸਿਆ ਕਿ ਬਿਜਲੀ ਬੋਰਡ ’ਚ ਐੱਸਡੀਓ ਪਰਉਪਕਾਰ ਸਿੰਘ ਗਿੱਲ ਦਾ ਪੁੱਤਰ ਅਜੇਪਾਲ ਸਿੰਘ ਗਿੱਲ ਅੱਠ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਉੱਥੇ ਕੈਲੀਫੋਰਨੀਆ ’ਚ ਰਹਿੰਦਾ ਸੀ। ਉਹ ਅਜੇ ਕੁਆਰਾ ਸੀ। ਕੈਲੀਫੋਰਨੀਆ ’ਚ ਉਸ ਦੇ ਦੋਸਤਾਂ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਰੋਜ਼ ਵਾਂਗ ਉਹ ਇਕੱਠੇ ਸੁੱਤੇ ਸਨ ਪਰ ਸਵੇਰੇ ਅਜੇਪਾਲ ਸਿੰਘ ਨਹੀਂ ਉੱਠਿਆ। ਉਨ੍ਹਾਂ ਦੇਖਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਰਾਤ ਨੂੰ ਉਸ ਦੀ ਮੌਤ ਹੋ ਚੁੱਕੀ ਸੀ।
ਵੀਡੀਓ ਲਈ ਕਲਿੱਕ ਕਰੋ -: