ਪੰਜਾਬ ਵਿੱਚ ਵੀ ਬਿਪਰਜੋਏ ਚੱਕਰਵਾਤ ਦਾ ਅਸਰ ਦੇਖਣ ਨੂੰ ਮਿਲੇਗਾ । ਮੌਸਮ ਵਿਭਾਗ ਦੇ ਮੁਤਾਬਕ ਇਸ ਚੱਕਰਵਾਤ ਤੇ ਨਵੇਂ ਪੱਛਮੀ ਗੜਬੜੀ ਦੇ ਕਾਰਨ ਸ਼ੁੱਕਰਵਾਰ ਤੋਂ 19 ਜੂਨ ਤੱਕ ਸੂਬੇ ਵਿੱਚ ਜ਼ਿਆਦਤਰ ਥਾਵਾਂ ‘ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਬਾਰਿਸ਼ ਪੈਣ ਦੀ ਵੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਮੌਸਮ ਵਿਭਾਗ ਵੱਲੋਂ ਇਨ੍ਹਾਂ ਚਾਰ ਦਿਨਾਂ ਦੇ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਮਨਮੋਹਨ ਸਿੰਘ ਦੇ ਮੁਤਾਬਕ ਰਾਜਸਥਾਨ ਵਿੱਚ ਬਿਪਰਜੋਏ ਚੱਕਰਵਾਤ ਦੇ ਪ੍ਰਭਾਵ ਕਾਰਨ ਤੇਜ਼ ਹਵਾਵਾਂ ਚੱਲਣ ਦੇ ਨਾਲ ਬਾਰਿਸ਼ ਦਾ ਦੌਰ ਜਾਰੀ ਹੈ। ਉੱਥੋਂ ਆ ਰਹੀਆਂ ਇਹ ਹਵਾਵਾਂ ਪੰਜਾਬ ਵਿੱਚ ਨਮੀ ਵਧਾ ਰਹੀਆਂ ਹਨ। ਇਸ ਨਾਲ ਨਮੀ ਤੇ ਨਵੇਂ ਪੱਛਮੀ ਗੜਬੜੀ ਦੇ ਮੇਲ ਨਾਲ ਮੌਸਮ ਵਿੱਚ ਬਦਲਾਅ ਆ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਇਹ ਮੀਂਹ ਝੋਨੇ ਦੀ ਲੁਆਈ ਕਰਨ ਵਾਲੇ ਕਿਸਾਨਾਂ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ । ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਉੱਥੇ ਹੀ ਚੰਡੀਗੜ੍ਹ ਵਿੱਚ ਤਾਪਮਾਨ 34 ਡਿਗਰੀ, ਅੰਮ੍ਰਿਤਸਰ ਵਿੱਚ 31, ਲੁਧਿਆਣਾ ਵਿੱਚ 31.9, ਪਟਿਆਲਾ ਵਿੱਚ 34.2, ਪਠਾਨਕੋਟ ਵਿੱਚ 34.8, ਗੁਰਦਾਸਪੁਰ ਵਿੱਚ 35, ਬਰਨਾਲਾ ਵਿੱਚ 33.1, ਫਤਹਿਗੜ੍ਹ ਸਾਹਿਬ ਵਿੱਚ 32.6, ਫ਼ਿਰੋਜ਼ਪੁਰ ਵਿੱਚ 30, ਗੁਰਦਾਸਪੁਰ ਵਿੱਚ 31.6, ਮੋਹਾਲੀ ਵਿੱਚ 33.5 ਅਤੇ ਨਵਾਂ ਸ਼ਹਿਰ ਵਿੱਚ 32.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: