ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਧੁੱਪ ਨੇ ਕੜਾਕੇ ਦੀ ਸਰਦੀ ਤੋਂ ਰਾਹਤ ਦਿਵਾਈ ਹੈ। ਪਰ ਇਸ ਦੌਰਾਨ ਐਤਵਾਰ ਨੂੰ ਮੁੜ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਨੈਸ਼ਨਲ ਹਾਈਵੇ ‘ਤੇ ਐਸਐਸਪੀ ਦਫ਼ਤਰ ਦੇ ਸਾਹਮਣੇ ਦੋ ਹਾਦਸੇ ਵਾਪਰੇ। ਕਰੀਬ 500 ਮੀਟਰ ਦੇ ਘੇਰੇ ਵਿੱਚ ਹੋਏ ਇਨ੍ਹਾਂ ਹਾਦਸਿਆਂ ਵਿੱਚ ਸੱਤ ਤੋਂ ਅੱਠ ਵਾਹਨ ਆਪਸ ਵਿੱਚ ਟਕਰਾ ਗਏ। ਜਿਨ੍ਹਾਂ ‘ਚ ਤਿੰਨ ਲੋਕ ਜ਼ਖਮੀ ਹੋ ਗਏ।
ਗੱਡੀਆਂ ਟਕਰਾਉਣ ਦੀ ਸ਼ੁਰੂਆਤ ਰੋਡਵੇਜ਼ ਦੀ ਬੱਸ ‘ਤੋਂ ਸ਼ੁਰੂ ਹੋਈ ਸੀ। ਐਸਐਸਪੀ ਦਫ਼ਤਰ ਦੇ ਸਾਹਮਣੇ ਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਖੜ੍ਹੀ ਰੋਡਵੇਜ਼ ਦੀ ਬੱਸ ਨਾਲ ਪਿੱਛੋਂ ਆ ਰਹੀ ਇੱਕ ਬਾਈਕ ਦੀ ਟੱਕਰ ਹੋ ਗਈ। ਜਿਸ ‘ਤੋਂ ਬਾਅਦ ਪਿੱਛੇ ਆ ਰਹੇ ਟਰੱਕ ਚਾਲਕ ਨੇ ਟਰੱਕ ਨੂੰ ਰੋਕ ਲਿਆ। ਫਿਰ ਇਹ ਟਰੱਕ ਇੱਕ ਕਾਰ ਅਤੇ ਇੱਕ ਹੋਰ ਬੱਸ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ : ਗੁਰੂਘਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦ/ਸਾ, ਡਰਾਈਵਰ ਦੀ ਮੌ/ਤ, 16 ਜ਼ਖਮੀ
ਹਾਦਸੇ ‘ਚ ਕਾਰ ਸਵਾਰ ਲਾੜੀ ਵਾਲ-ਵਾਲ ਬਚ ਗਈ। ਖੰਨਾ ਦੇ ਪਿੰਡ ਭਾਦਲਾ ਦੀ ਰਹਿਣ ਵਾਲੀ ਲੜਕੀ ਦਾ ਅੱਜ ਵਿਆਹ ਹੋਣਾ ਸੀ। ਜਿਸ ਕਰਕੇ ਪਰਿਵਾਰਕ ਮੈਂਬਰ ਉਸ ਨੂੰ ਕਾਰ ਵਿੱਚ ਬਿਊਟੀ ਪਾਰਲਰ ਲੈ ਕੇ ਜਾ ਰਹੇ ਸਨ। ਰਸਤੇ ਵਿੱਚ ਧੁੰਦ ਕਾਰਨ ਕਾਰ ਇੱਕ ਟਰੱਕ ਨਾਲ ਟਕਰਾ ਗਈ। ਖੁਸ਼ਕਿਸਮਤੀ ਰਹੀ ਕਿ ਕਾਰ ਵਿਚ ਸਵਾਰ ਲੋਕਾਂ ਨੂੰ ਕੋਈ ਸੱਟ ਨਹੀਂ ਲੱਗੀ। ਲਾੜੀ ਵੀ ਸੁਰੱਖਿਅਤ ਹੈ।
ਹਾਦਸੇ ਦੀ ਸੂਚਨਾ ਮਿਲਣ ’ਤੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਤਨਾਮ ਸਿੰਘ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਹੀ ਆਵਾਜਾਈ ਚਾਲੂ ਕੀਤੀ ਗਈ। ਸਤਨਾਮ ਸਿੰਘ ਨੇ ਦੱਸਿਆ ਕਿ ਕੁਝ ਵਾਹਨ ਆਪਸ ਵਿੱਚ ਟਕਰਾ ਗਏ। ਨਿੱਜੀ ਨੁਕਸਾਨ ਤੋਂ ਬਚਾਅ ਸੀ। ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।