ਪੰਜਾਬ ਵਿੱਚ ਬੀਤੀ ਰਾਤ ਤੋਂ ਕਈ ਥਾਵਾਂ ‘ਤੇ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ। ਇਹ ਮੀਂਹ ਕਈ ਲੋਕਾਂ ਲਈ ਮੁਸੀਬਤ ਵੀ ਬਣ ਰਿਹਾ ਹੈ। ਤਾਜ਼ਾ ਮਾਮਲਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਦਰਾਕਾ ਤੋਂ ਸਾਹਮਣੇ ਆਇਆ ਹੈ। ਮੀਂਹ ਕਾਰਨ ਅੱਜ ਸਵੇਰੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਅਚਾਨਕ ਡਿੱਗ ਗਈ, ਜਿੱਥੇ ਮਕਾਨ ਮਾਲਕ ਦੇ ਤਿੰਨ ਲੱਖ ਰੁਪਏ ਦੇ ਕਰੀਬ ਨੁਕਸਾਨ ਦੱਸਿਆ ਜਾ ਰਿਹਾ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Roof of house collapses
ਇਸ ਮੌਕੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਅਮਰ ਸਿੰਘ ਪੁੱਤਰ ਤਰਸੇਮ ਸਿੰਘ, ਨੇੜੇ ਗੁਰੂ ਰਵਿਦਾਸ ਮੰਦਰ ਧਰਮਸਾਲਾ,ਪਿੰਡ ਦਰਾਕਾ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਅਤੇ ਲੰਘੀ ਰਾਤ ਨੂੰ ਉਹ ਆਪਣੇ ਪਰਿਵਾਰ ਸਮੇਤ ਅੰਦਰ ਕਮਰੇ ਵਿੱਚ ਪਏ ਸਨ। ਜਦ ਅੱਜ ਸਵੇਰੇ 7 ਵਜੇ ਦੇ ਕਰੀਬ ਅਮਰ ਸਿੰਘ, ਉਸ ਦੀ ਪਤਨੀ ਕਿਰਨਪਾਲ ਕੌਰ ਅਤੇ ਉਹਦੀ ਬੇਟੀ ਬਵਨਦੀਪ ਕੌਰ ਬਾਹਰ ਵਿਹੜੇ ਵਿੱਚ ਬੈਠੇ ਸਨ, ਪਰ 12 ਸਾਲਾਂ ਬੇਟਾ ਦਲਜੀਤ ਸਿੰਘ ਅੰਦਰ ਕਮਰੇ ਵਿੱਚ ਚਾਹ ਪੀ ਰਿਹਾ ਸੀ।

Roof of house collapses
ਜਦ ਉਸਨੇ ਕਮਰੇ ਦੀ ਛੱਤ ਉੱਪਰੋਂ ਰੋੜੀਆਂ ਡਿੱਗਣੀਆਂ ਦੇਖੀਆਂ ਤਾਂ ਬੱਚਾ ਡਰ ਕੇ ਬਾਹਰ ਭੱਜ ਗਿਆ। ਜਿਸ ਤੋਂ ਕੁਝ ਮਿੰਟਾਂ ਬਾਅਦ ਹੀ ਕਮਰੇ ਦੀ ਛੱਤ ਹੇਠਾਂ ਆ ਡਿੱਗੀ ਜਿਸ ਕਾਰਨ ਸਾਰਾ ਸਮਾਨ ਬੈਡ,ਸਿਲਾਈ ਮਸ਼ੀਨ,ਫਰਿਜ ਟੈਲੀਵਿਜ਼ਨ,ਪੱਖਾ,ਅਲਮਾਰੀ,ਪੇਟੀ, ਮੰਜੇ,ਬਿਸਤਰੇ,ਭਾਂਡੇ ਸਮੇਤ ਸਾਰਾ ਵਰਤੋ ਵਾਲਾ ਸਮਾਨ ਚਕਨਾਚੂਰ ਹੋ ਗਿਆ। ਪਰ ਜੇਕਰ ਬੱਚਾ ਆਪਣੀ ਹੁਸ਼ਿਆਰੀ ਨਾਲ ਕਮਰੇ ਵਿੱਚੋਂ ਬਾਹਰ ਨਾ ਆਉਂਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਅਤੇ ਨਾਲ ਵਾਲੇ ਕਮਰੇ ਵਿੱਚ ਵੀ ਉਸ ਦੀ 70 ਸਾਲ ਦੀ ਮਾਤਾ ਮੇਲੋ ਕੋਰ ਸੁੱਤੀ ਪਈ ਸੀ, ਜਿਸ ਦਾ ਬਚਾ ਰਿਹਾ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਨੌਜਵਾਨ ਨਾਲ ਵਾਪਰਿਆ ਭਾ/ਣਾ, ਸੜਕ ਹਾ.ਦਸੇ ‘ਚ ਹੋਈ ਮੌ/ਤ
ਪੀੜਤ ਅਮਰ ਸਿੰਘ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪੰਜ ਮੈਂਬਰੀ ਪਰਿਵਾਰ ਦਾ ਪਾਲਣ ਪੋਸਣ ਕਰਦੇ ਹਨ। ਪੀੜਿਤ ਅਮਰ ਸਿੰਘ ਅਤੇ ਗਵਾਂਢੀ ਮਿਸਤਰੀ ਕਾਲਾ ਸਿੰਘ,ਬੀਰਬਲ ਸਿੰਘ,ਗੁਲਜਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਪਰਿਵਾਰ ਅਤੀ ਗਰੀਬ ਪ੍ਰਬੰਧ ਨਾਲ ਸਬੰਧ ਰੱਖਦਾ ਹੈ,ਮੀਹ ਕਾਰਨ ਮਕਾਨ ਦੀ ਛੱਤ ਡਿੱਗੀ ਹੈ। ਜਿਸ ਕਾਰਨ ਅੰਦਰ ਪਿਆ ਸਾਰਾ ਸਮਾਨ ਖਰਾਬ ਹੋਣ ਕਾਰਨ ਕੁੱਲ 3 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਇੱਕ ਕਮਰੇ ਦੀ ਛੱਤ ਡਿੱਗਣ ਤੋਂ ਬਾਅਦ ਦੂਜੇ ਕਮਰੇ ਵਿੱਚ ਵੀ ਤਰੇੜਾਂ ਆ ਚੁੱਕੀਆਂ ਹਨ ਅਤੇ ਨਾਲ ਦਾ ਕਮਰਾ ਕਦੇ ਵੀ ਡਿੱਗ ਸਕਦਾ ਹੈ।
ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕਰਦੇ ਕਿਹਾ ਕਿ ਇਸ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ। ਜਿਸ ਕਾਰਨ ਪੰਜਾਬ ਸਰਕਾਰ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਇਸ ਗਰੀਬ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਆਪਣਾ ਮਕਾਨ ਬਣਾ ਕੇ ਬੈਠ ਸਕਣ। ਪਿੰਡ ਦੇ ਸ਼ਹੀਦ ਊਧਮ ਸਿੰਘ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਤੌਰ ਲਿਖਤੀ ਦਰਖਾਸਤ ਰਾਹੀਂ ਪਰਿਵਾਰ ਨੂੰ ਆਰਥਿਕ ਮੁਆਵਜੇ ਦੀ ਮੰਗ ਕੀਤੀ ਗਈ ਹੈ। ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਹੈ।
ਵੀਡੀਓ ਲਈ ਕਲਿੱਕ ਕਰੋ -:
























