ਸੰਗਤ ਮੰਡੀ ਅਧੀਨ ਪੈਦੇ ਪਿੰਡ ਮੱਲਵਾਲਾ ਵਿਖੇ ਬੀਤੀ ਰਾਤ ਟਰੈਕਟਰ ਪਲਟਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬੂਟਾ ਸਿੰਘ ਜੋ ਕਿ ਖੇਤ ਵਿੱਚੋ ਪਾਣੀ ਲਾ ਕੇ ਪਿੰਡ ਮੱਲਵਾਲਾ ਵਿਖੇ ਆ ਰਿਹਾ ਸੀ। ਇਸ ਦੌਰਾਨ ਪਈ ਸੰਘਣੀ ਧੁੰਦ ਕਾਰਨ ਉਸਦਾ ਟਰੈਕਟਰ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਿਆ। ਜਿਸ ਕਾਰਨ ਬੂਟਾ ਸਿੰਘ ਟਰੈਕਟਰ ਦੇ ਹੇਠਾਂ ਆ ਗਿਆ। ਜਦੋਂ ਇਸ ਘਟਨਾ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਬਹੁਤ ਹੀ ਮੁਸ਼ਕਿਲ ਨਾਲ ਜ਼ਖਮੀ ਬੂਟਾ ਸਿੰਘ ਟਰੈਕਟਰ ਦੇ ਥੱਲੋ ਕੱਢ ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ । ਪੋਸਟਮਾਰਟਮ ਹੋਣ ਮਗਰੋਂ ਮ੍ਰਿਤਕ ਦੇਹ ਨੂੰ ਉਸਦੇ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ। ਉਸ ਮੌਕੇ ਥਾਣਾ ਸੰਗਤ ਦੀ ਪੁਲਿਸ ਵੱਲੋ ਪਹੁੰਚ ਕੇ ਪਰਿਵਾਰਿਕ ਮੈਬਰਾ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਦੀ ਗਈ। ਲੋਹੜੀ ਵਾਲੇ ਦਿਨ ਬੂਟਾ ਸਿੰਘ ਦੀ ਮੌਤ ਨਾਲ ਸਮੁੱਚੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
