ਪੰਜਾਬ ਦੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਬਣੇ ਐਲੀਵੇਟਿਡ ਪੁਲ ਦੀ ਸਲੈਬ ਭਾਰਤ ਨਗਰ ਚੌਕ ‘ਤੇ ਡਿੱਗ ਗਈ। ਖੁਸ਼ਕਿਸਮਤੀ ਰਹੀ ਕਿ ਉਸ ਸਮੇਂ ਕੋਈ ਵੀ ਡ੍ਰਾਈਵਰ ਜਾਂ ਪੈਦਲ ਯਾਤਰੀ ਪੁਲ ਤੋਂ ਹੇਠਾਂ ਨਹੀਂ ਸੀ, ਨਹੀਂ ਤਾਂ ਕਿਸੇ ਦੀ ਵੀ ਮੌਤ ਹੋ ਸਕਦੀ ਸੀ। ਸਲੈਬ ਡਿੱਗਣ ਦੇ ਮਾਮਲੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਨੇ ਅੱਜ NHAI ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਹੈ। ਵਿਧਾਇਕ ਗੋਗੀ ਪੁਲ ਬਣਾਉਣ ਵਾਲੀ ਕੰਪਨੀ ਅਤੇ ਉਸ ਦੇ ਠੇਕੇਦਾਰ ਦੀ ਜਾਂਚ ਕਰਵਾਵਾਂਗੇ।
ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਅੱਜ ਐਲੀਵੇਟਿਡ ਪੁਲ ਬਣਾਉਣ ਵਾਲੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਹੈ। ਪੁਲ ‘ਤੇ ਵਰਤੇ ਗਏ ਮਟੀਰੀਅਲ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਕੁਆਲਿਟੀ ਦੀ ਸਮੱਗਰੀ ਵਰਤੀ ਗਈ ਹੈ। ਗੋਗੀ ਨੇ ਦੱਸਿਆ ਕਿ ਅੱਜ ਸਵੇਰੇ 11.30 ਵਜੇ NHAI ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈਕੇ ਵੱਡੀ ਖ਼ਬਰ! ਆਮ ਆਦਮੀ ਪਾਰਟੀ ਦੇ 3 ਕੌਂਸਲਰ ਭਾਜਪਾ ‘ਚ ਹੋਏ ਸ਼ਾਮਿਲ
ਭਾਰਤ ਨਗਰ ਚੌਕ ’ਚ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇਖਿਆ ਕਿ ਪੁਲ ਦੇ ਹੇਠਾਂ ਚਾਰਦੀਵਾਰੀ ਦੀ ਸਲੈਬ ਡਿੱਗੀ ਪਈ ਸੀ। ਲੋਕਾਂ ਨੇ ਟ੍ਰੈਫਿਕ ਪੁਲਿਸ ਅਤੇ NHAI ਨੂੰ ਸੂਚਿਤ ਕੀਤਾ। ਸਵੇਰੇ ਕਰੀਬ 10.30 ਵਜੇ NHAI ਦੇ ਰੱਖ-ਰਖਾਅ ਵਿਭਾਗ ਦੀ ਟੀਮ ਕਰੇਨ ਲੈ ਕੇ ਪੁਲ ‘ਤੇ ਪਹੁੰਚੀ। ਪੁਲ ਦੇ ਕੁਝ ਹਿੱਸੇ ਨੂੰ ਬੈਰੀਕੇਡਿੰਗ ਲਗਾ ਕੇ ਰੋਕ ਦਿੱਤਾ ਗਿਆ।
ਕਰੀਬ 4 ਤੋਂ 5 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਵੈਲਡਿੰਗ ਆਦਿ ਕਰਕੇ ਸਲੈਬ ਨੂੰ ਦੁਬਾਰਾ ਲਗਾਇਆ ਗਿਆ ਹੈ। ਲੋਕਾਂ ਨੇ NHAI ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੂਰੇ ਪੁਲ ਦੀਆਂ ਸਾਰੀਆਂ ਸਲੈਬਾਂ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਜੇਕਰ ਪੁਲ ਦੇ ਕੰਮ ਵਿੱਚ ਕੋਈ ਕਮੀ ਹੈ ਤਾਂ ਪੁਲ ਨੂੰ ਬੰਦ ਕਰਕੇ ਕੰਮ ਪੂਰਾ ਕੀਤਾ ਜਾਵੇ।