ਬਰਨਾਲਾ ‘ਚ ਨਸ਼ੀਲੇ ਕੈਪਸੂਲ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। STF ਪੰਜਾਬ ਅਤੇ ਬਰਨਾਲਾ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਫੈਕਟਰੀ ’ਤੇ ਛਾਪਾ ਮਾਰ ਕੇ ਉੱਥੋਂ 95 ਹਜ਼ਾਰ ਪਾਬੰਦੀਸ਼ੁਦਾ ਪ੍ਰੀ-ਗੈਬਾਲਿਨ 300 ਮਿਲੀਗ੍ਰਾਮ ਸਿਗਨੇਚਰ ਕੈਪਸੂਲ ਅਤੇ 2.17 ਲੱਖ ਟੈਪੇਂਟਾਡੋਲ ਕੈਪਸੂਲ ਬਰਾਮਦ ਕੀਤੇ ਹਨ। ਫੈਕਟਰੀ ਫਰਮ ਕੋਲ ਕੈਪਸੂਲ ਬਣਾਉਣ ਦੀ ਕੋਈ ਇਜਾਜ਼ਤ ਨਹੀਂ ਸੀ। ਪੁਲਿਸ ਨੇ ਫੈਕਟਰੀ ਮਾਲਕ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਤਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਐਸ.ਟੀ.ਐਫ ਅਤੇ ਬਰਨਾਲਾ ਪੁਲਿਸ ਨੇ ਡਰੱਗਜ਼ ਅਫਸਰ ਦੇ ਨਾਲ ਮਿਲ ਕੇ ਇੱਕ ਸੂਚਨਾ ਦੇ ਆਧਾਰ ‘ਤੇ ਨਾਈਵਾਲਾ ਰੋਡ ‘ਤੇ ਸਥਿਤ ਅਲਜ਼ਾਨ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਫੈਕਟਰੀ ‘ਤੇ ਛਾਪਾ ਮਾਰਿਆ। ਜਿੱਥੋਂ ਪੁਲਿਸ ਨੇ ਪ੍ਰੀ-ਗੈਬਾਲਿਨ 300 ਮਿਲੀਗ੍ਰਾਮ (ਸਿਗਨੇਚਰ) ਦੇ 95 ਹਜ਼ਾਰ ਕੈਪਸੂਲ ਅਤੇ 2.17 ਲੱਖ ਟੈਪੇਂਟਾਡੋਲ ਕੈਪਸੂਲ ਬਰਾਮਦ ਕੀਤੇ ਹਨ। ਫਰਮ ਕੋਲ ਪ੍ਰੀ-ਗੈਬਾਲਿਨ 300 ਮਿਲੀਗ੍ਰਾਮ ਸਿਗਨੇਚਰ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਸੀ।
ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ਤੋਂ ਜਲਦ ਸ਼ੁਰੂ ਹੋਣਗੀਆਂ ਉਡਾਣਾਂ, ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਨੇ ਹਵਾਬਾਜ਼ੀ ਮੰਤਰੀ ਨਾਲ ਕੀਤੀ ਮੁਲਾਕਾਤ
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਹ ਕੈਪਸੂਲ, ਕੈਪਸੂਲ ਬਣਾਉਣ ਦਾ ਕੱਚਾ ਮਾਲ ਅਤੇ ਫੈਕਟਰੀ ਵਿੱਚੋਂ ਨਕਲੀ ਸੀਲ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਕੁੱਲ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਫੈਕਟਰੀ ਮਾਲਕ ਸੀਸੂ ਪਾਲ, ਦਿਨੇਸ਼ ਬਾਂਸਲ, ਲਵ ਕੁਸ਼ ਯਾਦਵ, ਸੁਖਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਇੱਕ ਮਹਿੰਦਰਾ ਪਿਕਅੱਪ ਗੱਡੀ ਵੀ ਬਰਾਮਦ ਹੋਈ ਹੈ।
ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੋਰ ਫੈਕਟਰੀਆਂ ਅਤੇ ਫਰਮਾਂ ‘ਤੇ ਛਾਪੇਮਾਰੀ ਕਰਕੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਹ ਫੈਕਟਰੀ ਕਾਫੀ ਸਮੇਂ ਤੋਂ ਚੱਲ ਰਹੀ ਸੀ। ਪਿਛਲੇ ਇੱਕ ਮਹੀਨੇ ਤੋਂ ਸੂਚਨਾ ਮਿਲ ਰਹੀ ਸੀ ਕਿ ਇਸ ਫੈਕਟਰੀ ਵਿੱਚ ਪ੍ਰੀ-ਗੈਬਾਲਿਨ ਕੈਪਸੂਲ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਗਨੇਚਰ ਨਾਮਕ ਪ੍ਰੀ-ਗੈਬਾਲਿਨ 300 ਮਿਲੀਗ੍ਰਾਮ ਕੈਪਸੂਲ ਨਸ਼ੀਲੇ ਪਦਾਰਥ ਵਜੋਂ ਵਰਤਿਆ ਜਾਂਦਾ ਹੈ। ਜਿਸ ਕਾਰਨ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਕੈਪਸੂਲਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: