ਪੰਜਾਬ ਦੇ ਜਲੰਧਰ ‘ਚ ਗੁਰਾਇਆ ਨੈਸ਼ਨਲ ਹਾਈਵੇਅ ‘ਤੇ ਟਾਇਰ ਫਟਣ ਕਾਰਨ XUV ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ਦੇ ਸਮੇਂ ਕਾਰ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰ ਸਵਾਰ ਸਨ। ਸਾਰਿਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਦੀ ਹਾਲਤ ਨਾਜ਼ੁਕ ਦੇਖਦੇ ਹੋਏ DMC ਹਸਪਤਾਲ ਲੁਧਿਆਣਾ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਰੋਡ ਸੇਫਟੀ ਫੋਰਸ ਦੀਆਂ ਟੀਮਾਂ ਦੋ ਮਿੰਟਾਂ ‘ਚ ਮੌਕੇ ‘ਤੇ ਪਹੁੰਚ ਗਈਆਂ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਗੁਰਾਇਆ ਪੁਲਿਸ ਨੂੰ ਵੀ ਦਿੱਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ASI ਸਰਬਜੀਤ ਸਿੰਘ ਨੇ ਦੱਸਿਆ ਗੁਰਾਇਆ ਬੱਸ ਸਟੈਂਡ ਓਵਰ ਬ੍ਰਿਜ ਤੇ ਅੰਮ੍ਰਿਤਸਰ ਤੋਂ ਯਮੁਨਾਨਗਰ ਜਾ ਰਹੀ XUV ਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ ਜਿਹਨਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੁੱਢਲੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : 14 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ‘ਤੇ ਡੱਲੇਵਾਲ ਦਾ ਬਿਆਨ, ਕਿਹਾ- “ਜੇਕਰ ਸਿਹਤ ਠੀਕ ਹੋਈ ਤਾਂ ਜਾਵਾਂਗਾ”
ਜ਼ਖਮੀਆਂ ਦੀ ਪਹਿਚਾਣ ਅਮਰੀਕ ਸਿੰਘ ਪੁੱਤਰ ਗੁਰਚਰਨ ਸਿੰਘ, ਕਮਲ ਅਰੋੜਾ ਪਤਨੀ ਅਮਰੀਕ ਸਿੰਘ, ਫਤਿਹ ਪੁੱਤਰ ਅਮਰੀਕ ਸਿੰਘ, ਪੁਸ਼ਪਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਯਮੁਨਾਨਗਰ ਤੇ ਅੰਮ੍ਰਿਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਰੁੜਕੀ ਵਜੋਂ ਹੋਈ ਹੈ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
