ਬਰਨਾਲਾ ਵਿੱਚ ਲਗਾਤਾਰ ਹਾਰਟ ਅਟੈਕ ਕਾਰਨ ਮੌਤਾਂ ਦੇ ਅੰਕੜਿਆਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਮਾਮਲਾ ਹਲਕਾ ਭਦੋੜ ਦੇ ਪਿੰਡ ਸਹਿਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕੋ ਦਿਨ ਦੋ ਮਹਿਲਾਵਾਂ ਦੀ ਹਾਰਟ ਅਟੈਕ ਕਾਰਨ ਮੌਤ ਹੋਈ ਹੈ। ਦੋਵੇਂ ਪਰਿਵਾਰਿਕ ਮੈਂਬਰਾਂ ਨਾਲ ਵੱਖੋ-ਵੱਖਰੀਆਂ ਰਾਜਨੀਤਿਕ, ਸਮਾਜਿਕ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਪਿੰਡ ਪੰਚਾਇਤ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਾਰਟ ਅਟੈਕ ਦੀ ਬਿਮਾਰੀ ਕਾਰਨ ਦੋ ਮਹਿਲਾਵਾਂ ਦੀ ਇੱਕੋ ਦਿਨ ਮੌਤ ਨਾਲ ਪਰਿਵਾਰ ਵਿੱਚ ਗਮ ਦਾ ਮਾਹੌਲ ਹੈ। ਮ੍ਰਿਤਕ ਮਹਿਲਾਵਾਂ ਦੀ ਪਛਾਣ ਤੇਜਵੰਤ ਕੌਰ ਅਤੇ ਲਖਬੀਰ ਕੌਰ ਵਜੋਂ ਹੋਈ ਹੈ। ਦੋਹਾਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਮ੍ਰਿਤਕਾ ਤੇਜਵੰਤ ਕੌਰ ਦੇ ਪੁੱਤਰ ਹਰਪਾਲ ਸਿੰਘ ਪਾਲੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸਦੀ ਮਾਤਾ ਤੇਜਵੰਤ ਕੌਰ ਪਰਿਵਾਰ ਵਿੱਚ ਵਧੀਆ ਰਹਿੰਦੇ ਸਨ ਦੇ ਪਰ ਮਾਤਾ ਤੇਜਵੰਤ ਕੌਰ ਦੇ ਪੇਟ ਵਿੱਚ ਦਰਦ ਹੋਇਆ ਅਤੇ ਤੇਜ਼ਾਬ ਬਨਣ ਵਰਗਾ ਮਹਿਸੂਸ ਹੋਇਆ। ਜਿਸ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਉਹਨਾਂ ਇਹ ਵੀ ਦੱਸਿਆ ਕਿ 2021 ਵਿੱਚ ਉਨ੍ਹਾਂ ਦੇ ਪਿਤਾ ਸਵ. ਮਾਸਟਰ ਹਮੀਰ ਸਿੰਘ ਦੀ ਵੀ ਮੌਤ ਹਾਰਟ ਅਟੈਕ ਕਾਰਨ ਹੋਈ ਸੀ। ਅੱਜ ਉਹਨਾਂ ਦੀ ਮਾਤਾ ਦੀ ਵੀ ਹਾਰਟ ਅਟੈਕ ਕਾਰਨ ਮੌਤ ਹੋਈ ਹੈ।
ਇਹ ਵੀ ਪੜ੍ਹੋ : SC ਪਰਿਵਾਰਾਂ ਦਾ 68 ਕਰੋੜ ਰੁਪਏ ਦਾ ਕਰਜ਼ਾ ਮੁਆਫ਼, ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਿਆ ਗਿਆ ਫ਼ੈਸਲਾ
ਪਿੰਡ ਸਹਿਣਾ ਦੇ ਰਹਿਣ ਵਾਲੇ ਦਵਿੰਦਰ ਸਿੰਘ ਨੇ ਵੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਦੀ ਪਤਨੀ ਲਖਵੀਰ ਕੌਰ ਦੀ ਹਾਰਟ ਅਟੈਕ ਕਾਰਨ ਮੌਤ ਹੋਈ ਹੈ। ਉਹ ਇੱਕ ਜਮੀਨ ਲੈਣ ਅਤੇ ਖਰੀਦਣ ਦਾ ਵਪਾਰ ਕਰਦੇ ਹਨ ਕੁਝ ਸਮਾਂ ਪਹਿਲਾਂ ਉਹਨਾਂ ਨੇ ਆਪਣੀ ਪਤਨੀ ਦੇ ਨਾਂ ਤੇ ਜਮੀਨ ਖਰੀਦੀ ਸੀ ਪਰ ਕੁਝ ਵਿਵਾਦ ਨੂੰ ਲੈ ਕੇ ਉਹਦੀ ਪਤਨੀ ਲਖਬੀਰ ਕੌਰ ਹਮੇਸ਼ਾ ਪਰੇਸ਼ਾਨ ਰਹਿੰਦੀ ਸੀ । ਕਿ ਉਹ ਹਾਰਟ ਅਟੈਕ ਦਾ ਸ਼ਿਕਾਰ ਹੋ ਗਈ।
ਪਿੰਡ ਵਿੱਚ ਇੱਕੋ ਦਿਨ ਹੋਈਆਂ ਦੋ ਔਰਤਾਂ ਦੀ ਹਾਰਟ ਅਟੈਕ ਕਾਰਨ ਮੌਤ ਨੂੰ ਲੈ ਕੇ ਪਿੰਡ ਪੰਚਾਇਤ ਪਿੰਡ ਵਾਸੀਆਂ ਵੱਖੋ ਵੱਖਰੀਆਂ ਰਾਜਨੀਤਿਕ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਆਗੂਆਂ ਨੇ ਵੀ ਇਹਨਾਂ ਦੋਵੇਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉੱਥੇ ਇਹ ਵੀ ਚਰਚਾ ਸਾਹਮਣੇ ਆਈ ਕਿ ਹਾਰਟ ਅਟੈਕ ਕਾਰਨ ਹੋ ਰਹੀਆਂ ਮੌਤਾਂ ਇੱਕ ਵੱਡੇ ਚਿੰਤਾ ਦਾ ਵਿਸ਼ਾ ਹਨ। ਜਿਸ ਲਈ ਸਾਨੂੰ ਸਮੇਂ-ਸਮੇਂ ਸਿਰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਅਜਿਹੇ ਮਾਮਲੇ ਸਾਹਮਣੇ ਨਾ ਆ ਸਕਣ।
ਵੀਡੀਓ ਲਈ ਕਲਿੱਕ ਕਰੋ -:
























