ਪੰਜਾਬ ਵਿੱਚ ਕੜਾਕੇ ਦੀ ਠੰਢ ਨੇ ਜ਼ੋਰ ਫੜ੍ਹਿਆ ਹੋਇਆ ਹੈ । ਉੱਥੇ ਹੀ ਇੱਕ ਨੌਜਵਾਨ ਲੋਕਾਂ ਲਈ ਮਿਸਾਲ ਬਣਿਆ ਹੈ। ਇਸ ਕੜਾਕੇ ਦੀ ਠੰਢ ਵਿਚਾਲੇ ਇੱਕ ਨੌਜਵਾਨ SBI ਕਲੈਰੀਕਲ ਭਰਤੀ ਦੀ ਪ੍ਰੀਖਿਆ ਦੇਣ ਲਈ ਸਾਈਕਲ ’ਤੇ ਸੁਨਾਮ ਤੋਂ ਪਟਿਆਲਾ ਗਿਆ । ਦੱਸ ਦਈਏ ਕਿ ਇਸ ਨੌਜਵਾਨ ਨੇ ਸਾਈਕਲ ਰਾਹੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ । ਉਸਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਸ ਕੋਲੋਂ ਬੱਸ ਦੇ ਕਿਰਾਏ ਲਈ ਵੀ ਪੈਸੇ ਨਹੀਂ ਸਨ।
ਉਸਨੇ ਦੱਸਿਆ ਕਿ ਇਸ ਪ੍ਰੀਖਿਆ ਦੀ ਫੀਸ ਵੀ ਉਸਦੇ ਦੋਸਤਾਂ ਨੇ ਅਦਾ ਕੀਤੀ ਹੈ। ਉਸਨੇ ਕਿਹਾ ਕਿ ਸਮਾਂ ਆਉਣ ‘ਤੇ ਉਹ ਉਨ੍ਹਾਂ ਨੂੰ ਪੈਸੇ ਜ਼ਰੂਰ ਵਾਪਸ ਕਰ ਦੇਵੇਗਾ । ਉਸ ਨੌਜਵਾਨ ਕੋਲ ਨਾ ਤਾਂ ਮੋਟਰਸਾਈਕਲ ਸੀ ਅਤੇ ਨਾ ਹੀ ਬੱਸ ਰਾਹੀਂ ਜਾਣ ਲਈ ਉਸ ਦੀ ਜੇਬ ਵਿੱਚ ਕਿਰਾਇਆ ਸੀ, ਪਰ ਫਿਰ ਵੀ ਉਸ ਅੰਦਰ ਗਰੀਬੀ ਦੀਆਂ ਜੰਜ਼ੀਰਾਂ ਤੋੜਨ ਦਾ ਜਨੂੰਨ ਹੈ।
ਨੌਜਵਾਨ ਨੇ ਦੱਸਿਆ ਕਿ ਉਸ ਕੋਲ ਇਸ ਇਮਤਿਹਾਨ ਦੀ ਫੀਸ ਭਰਨ ਲਈ ਵੀ ਪੈਸੇ ਨਹੀਂ ਸਨ, ਇਸ ਲਈ ਦੋਸਤਾਂ ਨੇ ਇਸ ਨੌਜਵਾਨ ਨੂੰ 850 ਰੁਪਏ ਦਿੱਤੇ ਅਤੇ ਉਹ ਆਪਣੀ ਮਿਹਨਤ ਨਾਲ ਇੱਕ-ਇੱਕ ਪੈਸਾ ਅਦਾ ਕਰੇਗਾ ਅਤੇ ਇਮਤਿਹਾਨ ਪਾਸ ਕਰ ਕੇ ਆਪਣੇ ਹੱਥੋਂ ਗਰੀਬੀ ਦੀ ਰੇਖਾ ਮਿਟਾ ਦੇਵੇਗਾ। ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮਿਹਨਤ ਅਤੇ ਜ਼ਜਬੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”