ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ, ਪੱਤੀ ਰਾਜਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਸੜਿਆ ਟਰਾਂਸਫਾਰਮਰ ਲਾਹ ਕੇ ਨਵਾਂ ਚੜ੍ਹਾਉਣ ਲਈ ਟਰਾਂਸਫਾਰਮਰ ‘ਤੇ ਚੜ੍ਹੇ ਨੌਜਵਾਨ ਦੀ ਕਰੰਟ ਲੱਗਣ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ (20 ਸਾਲ) ਗਿੰਦਾ ਪੁੱਤਰ ਕੁਲਦੀਪ ਸਿੰਘ, ਪੱਤੀ ਰਾਜਪੁਰ, ਬੁਤਾਲਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨਸੁਾਰ ਗੁਰਵਿੰਦਰ ਸਿੰਘ ਪ੍ਰਾਈਵੇਟ ਤੌਰ ‘ਤੇ ਬਿਜਲੀ ਵਿਭਾਗ ਵੱਲੋਂ ਰਾਜਪੁਰ-ਬੁਤਾਲਾ ਵਿਖੇ ਸੜੇ ਹੋਏੇ ਟਰਾਂਸਫਾਰਮਰ ਨੂੰ ਲਾਹੁਣ ਅਤੇ ਨਵੇਂ ਟਰਾਂਸਫਾਰਮਰ ਨੂੰ ਚੜ੍ਹਾਉਣ ਲਈ ਉਪਰ ਚੜ੍ਹਿਆ ਸੀ। ਇਸ ਦੌਰਾਨ ਟਰਾਂਸਫਾਰਮਰ ਤੋਂ ਜ਼ਬਰਦਸਤ ਕਰੰਟ ਲੱਗਣ ਕਾਰਣ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, 6 ਲੱਖ ਰਿਸ਼ਵਤ ਲੈਣ ਦੇ ਦੋਸ਼ ਹੇਠ ਪੁਲਿਸ ਇੰਸਪੈਕਟਰ ਨੂੰ ਕੀਤਾ ਗ੍ਰਿਫਤਾਰ
ਮ੍ਰਿਤਕ ਨੂੰ ਤੁਰੰਤ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਇਹ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਣ ਵਾਪਰਿਆ ਹੈ। ਇਸ ਸਬੰਧੀ ਪੁਲਿਸ ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਮੌਕੇ ‘ਤੇ ਜਾ ਕੇ ਕਾਰਵਾਈ ਅਮਲ ਵਿੱਚ ਲਿਆਂਦੀ।
ਵੀਡੀਓ ਲਈ ਕਲਿੱਕ ਕਰੋ -: