ਫਾਜ਼ਿਲਕਾ ਦੇ ਜਲਾਲਾਬਾਦ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇਕ 25 ਸਾਲਾਂ ਨੌਜਵਾਨ ਨੇ ਪੈਸਿਆਂ ਦੇ ਲੈਣ-ਦੇਣ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨੌਜਵਾਨ ਨੇ ਬਾਥਰੂਮ ‘ਚ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਸਟੋਰੀ ਪੋਸਟ ਕੀਤੀ ਸੀ। ਮਾਮਲੇ ‘ਚ ਖਰੜ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮੋਹਿਤ ਬਜਾਜ ਨਾਮ ਦਾ 25 ਸਾਲਾਂ ਨੌਜਵਾਨ ਜੋ ਪਰਿਵਾਰ ਸਮੇਤ ਸਨੀ ਇਨਕਲੇਵ ਸੈਕਟਰ 125, ਖਰੜ ਵਿਖੇ ਰਹਿੰਦਾ ਸੀ। ਜਿਸ ਦੇ ਵੱਲੋਂ 3 ਜੂਨ 2024 ਦਿਨ ਸੋਮਵਾਰ ਨੂੰ ਤੜਕੇ ਤਕਰੀਬਨ ਢਾਈ/ਤਿੰਨ ਵਜੇ ਆਪਣੇ ਘਰ ਚ ਹੀ ਖੁਦਕੁਸ਼ੀ ਕਰ ਲਈ। ਸਵੇਰੇ ਮੋਹਿਤ ਬਜਾਏ ਦੀ ਮਾਂ ਨੇ ਦੇਖਿਆ ਕਿ ਮੋਹਿਤ ਨੇ ਬਾਥਰੂਮ ਨੂੰ ਅੰਦਰੋਂ ਬੰਦ ਕੀਤਾ ਹੋਇਆ ਸੀ। ਇਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਮੋਹਿਤ ਡਿੱਗਿਆ ਹੋਇਆ ਸੀ। ਉਹ ਤੁਰੰਤ ਮੋਹਿਤ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰ ਦਾ ਕਹਿਣਾ ਹੈ ਕਿ ਮੋਹਿਤ ਨੇ ਆਪਣੀ ਇੰਸਟਾਗ੍ਰਾਮ ID ਦੇ ਉੱਪਰ 3 ਦੋਸਤਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋ ਨੌਜਵਾਨ ਹੀ ਜਲਾਲਾਬਾਦ ਦੇ ਰਹਿਣ ਵਾਲੇ ਹਨ। ਮੋਹਿਤ ਨੇ ਤਿੰਨੋਂ ਦੋਸਤਾਂ ਦੀ ਫੋਟੋ ਪਾ ਕੇ ਲਿਖਿਆ ਹੈ ਕਿ ਮੇਰੇ ਨਾਲ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਹੈ, ਜੋ ਮੈਨੂੰ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਹਨ ਜਿਨ੍ਹਾਂ ਤੋਂ ਦੁੱਖੀ ਹੋ ਕੇ ਮੈਂ ਖੁਦਕੁਸ਼ੀ ਕਰ ਰਿਹਾ ਹਾਂ। ਮੇਰੀ ਮੌਤ ਤੋਂ ਬਾਅਦ ਇਹਨਾਂ ਦੇ ਉੱਪਰ ਠੋਸ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਰਾਏਕੋਟ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ’ਚ ਮੌ.ਤ, ਮ੍ਰਿ.ਤਕ ਦੇ ਪਰਿਵਾਰਕ ਮੈਂਬਰਾਂ ਨੇ ਲਾਏ ਇਹ ਦੋਸ਼
ਮੋਹਿਤ ਦੇ ਮਾਤਾ ਪਿਤਾ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਰੋ-ਰੋ ਕੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ। ਮੋਹਿਤ ਦਾ ਪੋਸਟਮਾਰਟਮ ਕਰਕੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਖਰੜ ਪੁਲਿਸ ਵੱਲੋਂ ਤਿੰਨ ਲੋਕਾਂ ਦੇ ਖਿਲਾਫ ਧਾਰਾ 306 ਅਤੇ 120 ਬੀ ਦੇ ਤਹਿਤ FIR ਦਰਜ ਕਰ ਲਈ ਗਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਆਰੋਪੀ ਆਸਟਰੇਲੀਆ ਦੀ ਫਲਾਈਟ ਚੜ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: