ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ ਸ਼ੇਰਾਂ ਦਾ ਬੀਤੀ ਰਾਤ ਥਾਣਾ ਅਜਨਾਲਾ ਦੇ ਪਿੰਡ ਨਾਨੋਕੇ ਕਣਕ ਦੇ ਖੇਤਾਂ ਵਿੱਚ ਸ਼ੱਕੀ ਹਾਲਾਤਾਂ ਵਿੱਚ ਦੇਹ ਬਰਾਮਦ ਹੋਈ ਹੈ। ਜਦ ਇਸ ਮਾਮਲੇ ਬਾਰੇ ਮ੍ਰਿ.ਤਕ ਦੀ ਸੱਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੁਝ ਮੁਲਜ਼ਮ ਸਿਵਲ ਵਰਦੀ ਵਿੱਚ 26 ਫ਼ਰਵਰੀ ਨੂੰ ਮ੍ਰਿ.ਤਕ ਸੰਦੀਪ ਉਰਫ ਸ਼ੇਰਾਂ ਨੂੰ ਉਨ੍ਹਾਂ ਦੇ ਘਰ ਤੋਂ ਇਹ ਕਹਿ ਕੇ ਲੈ ਗਏ ਕਿ ਕਿਸੇ ਕੇਸ ਵਿੱਚ ਪੁੱਛ ਪੜਤਾਲ ਕਰਨੀ ਹੈ। ਉਸ ਤੋਂ ਬਾਅਦ ਸੰਦੀਪ ਫ਼ੋਨ ‘ਤੇ ਆਪਣੇ ਘਰ ਗੱਲ ਕਰਦਾ ਰਿਹਾ ਪਰ ਕੱਲ ਰਾਤ ਅਚਾਨਕ ਸੰਦੀਪ ਦੀ ਮੌ.ਤ ਦੀ ਖ਼ਬਰ ਮਿਲੀ।
ਇਹ ਵੀ ਪੜ੍ਹੋ: ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਕਤ.ਲ ਕੇਸ ‘ਚ ਵੱਡਾ ਐਕਸ਼ਨ, ਪੁਲਿਸ ਵੱਲੋਂ ਮੁੱਖ ਦੋਸ਼ੀ ਦਾ ਐਨਕਾਊਂਟਰ
ਜਿਸ ਤੋਂ ਬਾਅਦ ਅਜਨਾਲਾ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਦੀ ਹੈ ਜਿੱਥੇ ਮ੍ਰਿ.ਤਕ ਸੰਦੀਪ ਦਾ ਪੋਸਟਮਾਰਟਮ ਕਰਨ ਉਪਰੰਤ ਦੇਰ ਸ਼ਾਮ ਲਾਸ਼ ਮ੍ਰਿ.ਤਕ ਦੇ ਪਿੰਡ ਡੇਰਾ ਬਾਬਾ ਨਾਨਕ ਪਹੁੰਚੀ । ਪਰਿਵਾਰਕ ਮੈਂਬਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਜਦੋਂ ਇਸ ਬਾਬਤ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਹਾਲੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਲਦ ਹੀ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: