ਹਿਮਾਚਲ ਵਿੱਚ ਭਾਰੀ ਬਰਫ਼ਬਾਰੀ ਕਾਰਨ ਪਹਾੜੀ ਰਾਣੀ ਸ਼ਿਮਲਾ ਦੀ ਹਾਲਤ ਖ਼ਰਾਬ ਹੈ। ਦੇਰ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਰਫ਼ਬਾਰੀ ਕਾਰਨ ਉੱਪਰੀ ਸ਼ਿਮਲਾ ਦਾ ਬਾਕੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ ਹੈ। HRTC ਦੇ ਕਰੀਬ 250 ਰੂਟ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉੱਪਰੀ ਸ਼ਿਮਲਾ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਹੈ। ਸ਼ਿਮਲਾ ਸ਼ਹਿਰ ਵਿੱਚ ਵੀ ਬਰਫ਼ਬਾਰੀ ਹੋਈ ਪਰ ਆਵਾਜਾਈ ਬਹਾਲ ਹੋ ਗਈ।
ਹਿਮਾਚਲ ਰੋਡਵੇਜ਼ ਮੈਨੇਜਮੈਂਟ ਵੱਲੋਂ ਕਿਹਾ ਗਿਆ ਹੈ ਕਿ ਬੱਸਾਂ ਜਿੱਥੇ ਖੜ੍ਹੀਆਂ ਹਨ ਉੱਥੇ ਹੀ ਰਹਿਣ। ਡਰਾਈਵਰਾਂ ਨੂੰ ਬਰਫਬਾਰੀ ਵਿੱਚ ਜੋਖਮ ਨਾ ਲੈਣ ਲਈ ਕਿਹਾ ਗਿਆ ਹੈ, ਤਾਂ ਜੋ ਉਨ੍ਹਾਂ ਦੀ ਅਤੇ ਯਾਤਰੀਆਂ ਦੀ ਜਾਨ ਨੂੰ ਖ਼ਤਰਾ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਉਪਰੀ ਇਲਾਕੇ ‘ਚ ਜਾਣ ਵਾਲੇ ਸਾਰੇ ਰਸਤੇ ਬੰਦ ਹਨ। ਭਾਵੇਂ ਪੁਲੀਸ ਮੁਲਾਜ਼ਮ ਮੌਕੇ ’ਤੇ ਮੌਜੂਦ ਹਨ ਪਰ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਪਿਛਲੇ 24 ਘੰਟਿਆਂ ‘ਚ ਕਰੀਬ 7164 ਵਾਹਨ ਸ਼ਿਮਲਾ ਪਹੁੰਚੇ ਹਨ। ਅਜਿਹੇ ‘ਚ ਟ੍ਰੈਫਿਕ ਜਾਮ ਦੀ ਸਮੱਸਿਆ ਹੋ ਸਕਦੀ ਹੈ। ਫਿਲਹਾਲ ਵਾਹਨਾਂ ਨੂੰ ਕੁਫਰੀ ਅਤੇ ਨਾਰਕੰਡਾ ਜਾਣ ਤੋਂ ਰੋਕ ਦਿੱਤਾ ਗਿਆ ਹੈ।