ਵਡਹੰਸੁ ਮਹਲਾ ੪ ॥
ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥ ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ ॥ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥ ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥
ਹੇ ਹਰੀ, ਮੇਹਰ ਕਰ! ਹੇ ਹਰੀ, ਮੇਹਰ ਕਰ! ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ, ਮੈਂ ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ। ਉਸ ਗੁਰੂ ਪਾਸੋਂ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ, ਜਿਸ ਨੇ ਪਰਮਾਤਮਾ ਦਾ ਅਮੋਲਕ ਨਾਮ-ਰਤਨ ਹਾਸਲ ਕੀਤਾ ਹੋਇਆ ਹੈ। ਜਿਸ ਗੁਰੂ ਨੇ ਜੀਵਨ ਦਾ ਸਹੀ ਰਸਤਾ ਦੱਸਿਆ ਹੈ, ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ ਤੇ ਉਸ ਗੁਰੂ ਅੱਗੇ ਬੇਨਤੀ ਕਰਾਂਗਾ। ਉਹ (ਗੁਰੂ) ਹੀ (ਅਸਲ) ਭਗਤ ਹੈ, ਗੁਰੂ ਦੁਖ ਤੇ ਸੁਖ ਨੂੰ ਇਕੋ ਜਿਹਾ ਕਰ ਕੇ ਜਾਣਦਾ ਹੈ, ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਹਰੀ, ਮੇਹਰ ਕਰ! ਹੇ ਹਰੀ, ਮੇਹਰ ਕਰ! ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ ॥੧॥ ਜੋ ਗੁਰੂ ਦੀ ਸਰਨ ਪੈ ਕੇ ਗੁਰਮਤ ਸੁਣਦਾ ਹੈ, ਉਸ ਦੇ ਨਾਮ ਦੀ ਰਾਹੀਂ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ। ਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਜਗਤ ਵਿਚ (ਜਿਤਨੇ ਭੀ) ਦੁੱਖ-ਕਲੇਸ਼ (ਹਨ ਉਹ ਸਾਰੇ) ਲਹਿ ਜਾਂਦੇ ਹਨ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਨੂੰ ਗੁਰੂ ਨੇ ਹੱਥ ਵਿਚ ਆਤਮਕ ਜੀਵਨ ਦੀ ਸੂਝ ਦਾ ਖੰਡਾ ਫੜਾ ਦਿੱਤਾ ਉਨ੍ਹਾਂ ਦੇ ਜਮਰਾਜ ਦੇ ਦੂਤ ਮਰ ਮੁਕਾ ਗਏ। ਸੁਖਾਂ ਦੇ ਦਾਤੇ ਹਰੀ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਦੇ ਸਾਰੇ ਦੁੱਖ ਪਾਪ ਕਲੇਸ਼ ਲਹਿ ਗਏ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ ਇੰਜ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੨॥ ਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ। ਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ। ਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ ਤੇ ਸਰੀਰ ਨਰੋਆ ਹੋ ਜਾਂਦਾ ਹੈ। ਡੂੰਘੇ ਤੇ ਵੱਡੇ ਜਿਗਰੇ ਵਾਲੇ ਹਰੀ ਦਾ ਨਾਮ ਜਪਿਆਂ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤ ਜੁੜੀ ਰਹਿੰਦੀ ਹੈ। ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਜਿਨ੍ਹਾਂ ਨੇ ਹਰੀ-ਨਾਮ ਸਿਮਰਿਆ ਹੈ ਉਹਨਾਂ ਨੇ ਇਹ ਸਭ ਤੋਂ ਸ੍ਰੇਸ਼ਟ (ਨਾਮ-) ਪਦਾਰਥ ਹਾਸਲ ਕਰ ਲਿਆ ਹੈ। ਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ॥੩॥
Wadahans, Fourth Mehl: O Lord, show Your Mercy, show Your Mercy, and let me meet the True Guru, the Giver of peace. I go and ask, I go and ask from the True Guru, about the sermon of the Lord. I ask about the sermon of the Lord from the True Guru, who has obtained the treasure of the Naam. I bow at His Feet constantly, and pray to Him; the Guru, the True Guru, has shown me the Way. He alone is a devotee, who looks alike upon pleasure and pain; he is imbued with the Name of the Lord, Har, Har. O Lord, show Your Mercy, show Your Mercy, and let me meet the True Guru, the Giver of peace. ||1|| Listen as Gurmukh, listen as Gurmukh, to the Naam, the Name of the Lord; all egotism and sins are eradicated. Chanting the Name of the Lord, Har, Har, chanting the Name of the Lord, Har, Har, the troubles of the world vanish. Those who contemplate the Name of the Lord, Har, Har, are rid of their suffering and sins. The True Guru has placed the sword of spiritual wisdom in my hands; I have overcome and slain the Messenger of Death. The Lord God, the Giver of peace, has granted His Grace, and I am rid of pain, sin and disease. Listen as Gurmukh, listen as Gurmukh, to the Naam, the Name of the Lord; all egotism and sins are eradicated. ||2|| Chanting the Name of the Lord, Har, Har, chanting the Name of the Lord, Har, Har, is so pleasing to my mind. Speaking as Gurmukh, speaking as Gurmukh, chanting the Naam, all disease is eradicated. As Gurmukh, chanting the Naam, all disease is eradicated, and the body becomes free of disease. Night and day, one remains absorbed in the Perfect Poise of Samaadhi; meditate on the Name of the Lord, the inaccessible and unfathomable Lord. Whether of high or low social status, one who meditates on the Naam obtains the supreme treasure. Chanting the Name of the Lord, Har, Har, chanting the Name of the Lord, Har, Har, is pleasing to my mind. ||3||