ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੀ ਟੀਮ ਦਾ ਸਫਰ ਭਾਵੇਂ ਹੁਣ ਤੱਕ ਨਿਰਾਸ਼ਾਜਨਕ ਦੇਖਣ ਨੂੰ ਮਿਲ ਰਿਹਾ ਹੈ, ਪਰ ਉਨ੍ਹਾਂ ਦੀ ਟੀਮ ਵਿੱਚ ਸ਼ਾਮਿਲ 25 ਸਾਲ ਦੇ ਖਿਡਾਰੀ ਆਸ਼ੂਤੋਸ਼ ਸ਼ਰਮਾ ਯਕੀਨੀ ਤੌਰ ‘ਤੇ ਆਪਣੇ ਦਮ ‘ਤੇ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਹੇ ਹਨ । ਆਸ਼ੂਤੋਸ਼ ਨੂੰ ਗੁਜਰਾਤ ਟਾਈਟਨਸ ਦੇ ਖਿਲਾਫ ਮੈਚ ਵਿੱਚ ਆਈ.ਪੀ.ਐੱਲ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ 4 ਪਾਰੀਆਂ ਖੇਡੀਆਂ ਹਨ, ਜਿੱਥੇ ਉਨ੍ਹਾਂ ਨੂੰ ਨੰਬਰ-8 ‘ਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਆਸ਼ੂਤੋਸ਼ ਨੇ ਹੁਣ ਤੱਕ 52 ਦੀ ਔਸਤ ਨਾਲ 156 ਦੌੜਾਂ ਬਣਾਈਆਂ ਹਨ, ਉਥੇ ਹੀ ਉਨ੍ਹਾਂ ਦੇ ਬੱਲੇ ਤੋਂ ਮੁੰਬਈ ਇੰਡੀਅਨਜ਼ ਖਿਲਾਫ ਮੈਚ ਵਿੱਚ 61 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਦੇਖਣ ਨੂੰ ਮਿਲੀ, ਜਿਸ ਵਿੱਚ ਉਹ IPL ਦੇ 17 ਸਾਲਾਂ ਦੇ ਇਤਿਹਾਸ ਵਿੱਚ ਇੱਕ ਖਾਸ ਰਿਕਾਰਡ ਵੀ ਬਣਾਉਣ ਵਿੱਚ ਕਾਮਯਾਬ ਹੋ ਗਏ।
ਆਸ਼ੂਤੋਸ਼ ਸ਼ਰਮਾ ਆਈਪੀਐਲ ਦੇ 17 ਸਾਲਾਂ ਦੇ ਇਤਿਹਾਸ ਵਿੱਚ ਅਜਿਹੇ ਭਾਰਤੀ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਇੱਕ ਸੀਜ਼ਨ ਵਿੱਚ 8ਵੇਂ ਨੰਬਰ ‘ਤੇ ਖੇਡਦੇ ਹੋਏ ਇੱਕ ਸੀਜ਼ਨ ਵਿੱਚ 100 ਤੋਂ ਵੱਧ ਦੌੜਾਂ ਬਣਾਉਣ ਦਾ ਕਾਰਨਾਮਾ ਕੀਤਾ ਹੈ। ਉੱਥੇ ਹੀ ਰਾਸ਼ਿਦ ਖਾਨ ਤੋਂ ਬਾਅਦ ਆਈਪੀਐੱਲ ਵਿੱਚ ਆਸ਼ੂਤੋਸ਼ ਇਹ ਉਪਲਬਧੀ ਹਾਸਿਲ ਕਰਨ ਵਾਲੇ ਦੂਜੇ ਖਿਡਾਰੀ ਹਨ। ਉਸ ਤੋਂ ਪਹਿਲਾਂ ਸਾਲ 2023 ਵਿੱਚ ਖੇਡੇ ਗਏ ਸੀਜ਼ਨ ਵਿੱਚ ਰਾਸ਼ਿਦ ਖਾਨ ਨੇ 8ਵੇਂ ਨੰਬਰ ‘ਤੇ ਜਾਂ ਇਸ ਤੋਂ ਹੇਠਾਂ ਦੀ ਪੋਜ਼ੀਸ਼ਨ ‘ਤੇ ਬੱਲੇਬਾਜ਼ੀ ਕਰਦੇ ਹੋਏ 100 ਤੋਂ ਵੱਧ ਦੌੜਾਂ ਬਣਾਈਆਂ ਸਨ । ਆਸ਼ੂਤੋਸ਼ ਨੇ ਹੁਣ ਤੱਕ ਇਸ ਸੀਜ਼ਨ ਦੀਆਂ 4 ਪਾਰੀਆਂ ਵਿੱਚ 205.26 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਜਿਸ ਵਿੱਚ ਉਸ ਦੇ ਬੱਲੇ ਤੋਂ 9 ਚੌਕੇ ਅਤੇ 13 ਛੱਕੇ ਦੇਖਣ ਨੂੰ ਮਿਲੇ ਹਨ । ਦੱਸ ਦੇਈਏ ਕਿ ਆਸ਼ੂਤੋਸ਼ ਨੂੰ ਪੰਜਾਬ ਕਿੰਗਜ਼ ਦੀ ਟੀਮ ਨੇ 20 ਲੱਖ ਰੁਪਏ ਦੀ ਬੇਸ ਕੀਮਤ ‘ਤੇ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਸੀ।
ਇਹ ਵੀ ਪੜ੍ਹੋ: ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਮਿਲੀ ਕਾਮਯਾਬੀ, ਵੱਡੇ ਬ.ਦ.ਮਾਸ਼ ਦੇ 2 ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ
ਦੱਸ ਦੇਈਏ ਕਿ ਸਾਲ 2023 ਵਿੱਚ ਖੇਡੀ ਗਈ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਆਸ਼ੂਤੋਸ਼ ਸ਼ਰਮਾ ਰੇਲਵੇ ਟੀਮ ਦਾ ਹਿੱਸਾ ਸਨ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਦੇ ਖਿਲਾਫ਼ ਮੈਚ ਵਿੱਚ ਸਿਰਫ 11 ਗੇਂਦਾਂ ਵਿੱਚ ਅਰਧ ਸੈਂਕੜਾ ਲਗਾ ਕੇ ਯੁਵਰਾਜ ਸਿੰਘ ਦੇ ਟੀ-20 ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦੇ ਰਿਕਾਰਡ ਨੂੰ ਤੋੜ ਦਿੱਤਾ ਸੀ ।ਆਸ਼ੂਤੋਸ਼ ਨੇ ਇਸ ਮੈਚ ਵਿੱਚ 12 ਗੇਂਦਾਂ ‘ਤੇ 53 ਦੌੜਾਂ ਦੀ ਪਾਰੀ ਖੇਡੀ ਸੀ, ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 8 ਛੱਕੇ ਅਤੇ 1 ਚੌਕਾ ਦੇਖਣ ਨੂੰ ਮਿਲਿਆ ਸੀ। ਆਸ਼ੂਤੋਸ਼ ਦੇ ਟੀ-20 ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਉਸਨੇ ਹੁਣ ਤੱਕ 19 ਮੈਚਾਂ ਵਿੱਚ 33.82 ਦੀ ਔਸਤ ਨਾਲ 575 ਦੌੜਾਂ ਬਣਾਈਆਂ ਹਨ, ਜਿਸ ਵਿੱਚ 5 ਅਰਧ ਸੈਂਕੜੇ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ ਵੀ 200 ਦੇ ਨੇੜੇ ਦੇਖਣ ਨੂੰ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: