ਏਸ਼ੀਆ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਵੀਰਵਾਰ ਨੀ ਏਸ਼ੀਆ ਕ੍ਰਿਕਟ ਕੌਂਸਲ ਦੇ ਪ੍ਰਧਾਨ ਜੈ ਸ਼ਾਹ ਨੇ ਏਸ਼ਿਆਈ ਕ੍ਰਿਕਟ ਦਾ 2 ਸਾਲ ਦਾ ਰੋਡ ਮੈਪ ਜਾਰੀ ਕੀਤਾ। ਏਸ਼ੀਆ ਕੱਪ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਸਤੰਬਰ ਵਿੱਚ ਖੇਡਿਆ ਜਾਵੇਗਾ। ਵਨਡੇ ਵਿਸ਼ਵ ਕੱਪ ਭਾਰਤ ਵਿੱਚ ਖੇਡਿਆ ਜਾਣਾ ਹੈ। ਏਸ਼ੀਆ ਕੱਪ ਵੀ ਵਨਡੇ ਫਾਰਮੈਟ ਵਿੱਚ ਸਤੰਬਰ ਵਿੱਚ ਹੀ ਖੇਡਿਆ ਜਾਵੇਗਾ। ਵਨਡੇ ਵਿਸ਼ਵ ਕੱਪ ਭਾਰਤ ਵਿੱਚ ਖੇਡਿਆ ਜਾਣਾ ਹੈ। ਭਾਰਤ ਤੇ ਪਾਕਿਸਤਾਨ ਇੱਕ ਹੀ ਗਰੁੱਪ ਵਿੱਚ ਹਨ। ਇਸਦੇ ਇਲਾਵਾ ਭਾਰਤ-ਪਾਕਿ ਮਹਿਲਾ ਟੀ-20 ਐਮਰਜਿੰਗ ਏਸ਼ੀਆ ਕੱਪ, ਪੁਰਸ ਐਮਰਜਿੰਗ 50 ਓਵਰ ਏਸ਼ੀਆ ਕੱਪ ਤੇ ਪੁਰਸ਼ ਅੰਡਰ-19 ਏਸ਼ੀਆ ਕੱਪ ਵਿੱਚ ਵੀ ਆਹਮੋ-ਸਾਹਮਣੇ ਹੋਣਗੇ।
ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਦਿੱਤੀ ਗਈ ਸੀ। ਪਰ ਕੁਝ ਦਿਨ ਪਹਿਲਾ ਏਸ਼ੀਆ ਕ੍ਰਿਕਟ ਕੌਂਸਲ ਦੇ ਪ੍ਰਧਾਨ ਜੈ ਸ਼ਾਹ ਨੇ ਇਹ ਐਲਾਨ ਕੀਤਾ ਸੀ ਕਿ ਏਸ਼ੀਆ ਕੱਪ ਪਾਕਿਸਤਾਨ ਦੀ ਬਜਾਏ ਨਿਊਟ੍ਰਲ ਵੇਨਿਊ ‘ਤੇ ਕੀਤਾ ਜਾਵੇਗਾ। ਉਸ ਸਮੇਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਰਹੇ ਰਮੀਜ ਰਾਜਾ ਨੇ ਇਸਦਾ ਵਿਰੋਧ ਕੀਤਾ ਸੀ ਤੇ ਉਨ੍ਹਾਂ ਨੇ ਵਨਡੇ ਵਿਸ਼ਵ ਕੱਪ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ। ਹਾਲਾਂਕਿ ਹੁਣ ਉਹ ਪ੍ਰਧਾਨ ਨਹੀਂ ਹਨ। ਉੱਥੇ ਹੀ ਏਸ਼ੀਆ ਕ੍ਰਿਕਟ ਕੌਂਸਲ ਨੇ ਹਾਲੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਟੂਰਨਾਮੈਂਟ ਕਿੱਥੇ ਖੇਡਿਆ ਜਾਵੇਗਾ।
ਦੱਸ ਦੇਈਏ ਕਿ ਏਸ਼ੀਆ ਕੱਪ ਵਿੱਚ ਕੁੱਲ 6 ਟੀਮਾਂ ਹਿੱਸਾ ਲੈਣਗੀਆਂ। ਇੱਕ ਗਰੁੱਪ ਵਿੱਚ ਭਾਰਤ, ਪਾਕਿਸਤਾਨ ਤੇ ਕੁਆਲੀਫਾਇਰ -1 ਹੈ। ਉੱਥੇ ਹੀ ਦੂਜੇ ਗਰੁੱਪ ਵਿੱਚ ਸ਼੍ਰੀਲੰਕਾ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਹੈ। ਲੀਗ ਸਟੇਜ ਵਿੱਚ ਕੁੱਲ 6 ਮੈਚ ਹੋਣਗੇ। ਲੀਗ ਸਟੇਜ ਵਿੱਚੋਂ ਇੱਕ ਗਰੁੱਪ ਵਿੱਚੋਂ ਦੋ ਟੀਮਾਂ ਅਗਲੇ ਰਾਊਂਡ ਵਿੱਚ ਪਹੁੰਚਣਗੀਆਂ। ਫਿਰ ਰਾਊਂਡ ਰਾਬਿਨ ਫਾਰਮੈਟ ਵਿੱਚ ਸੁਪਰ-4 ਹੋਵੇਗਾ। ਇਸ ਦੌਰਾਨ 4 ਟੀਮਾਂ ਦੇ ਵਿਚਾਲੇ ਕੁੱਲ 6 ਮੈਚ ਹੋਣਗੇ। ਫਿਰ ਫਾਈਨਲ ਹੋਵੇਗਾ। ਟੂਰਨਾਮੈਂਟ ਵਿੱਚ ਕੁੱਲ 13 ਮੈਚ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: