ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਮੋਢੇ ਦੀ ਸੱਟ ਕਾਰਨ ਦੋ ਮੈਚਾਂ ਦੇ ਲਈ ਟੀਮ ਵਿੱਚੋਂ ਬਾਹਰ ਹੋ ਗਏ ਹਨ। ਪੰਜਾਬ ਕਿੰਗਜ਼ ਦੇ ਕੋਚ ਸੰਜੇ ਬਾਂਗਰ ਨੇ ਇਸਦੀ ਪੁਸ਼ਟੀ ਕੀਤੀ ਹੈ। ਸ਼ਿਖਰ ਸ਼ਨੀਵਾਰ ਨੂੰ ਮੋਹਾਲੀ ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ਼ ਖੇਡੇ ਗਏ ਮੈਚ ਵਿੱਚ ਪਲੇਇੰਗ ਇਲੈਵਨ ਤੋਂ ਬਾਹਰ ਸੀ। ਧਵਨ ਦੀ ਜਗ੍ਹਾ ‘ਤੇ ਸੈਮ ਕਰਨ ਨੇ ਟੀਮ ਦੀ ਕਪਤਾਨੀ ਕੀਤੀ ਸੀ । ਪੰਜਾਬ ਨੂੰ ਇਸ ਮੈਚ ਵਿੱਚ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Big blow to Punjab Kings
ਮੈਚ ਦੇ ਬਾਅਦ ਟੀਮ ਦੇ ਕੋਚ ਸੰਜੇ ਬਾਂਗਰ ਨੇ ਕਪਤਾਨ ਸ਼ਿਖਰ ਧਵਨ ਦੇ ਮੋਢੇ ਦੀ ਸੱਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਮਿਸ ਕੀਤਾ ਕਿਉਂਕਿ ਉਨ੍ਹਾਂ ਨੂੰ ਮੋਢੇ ‘ਤੇ ਸੱਟ ਲੱਗੀ ਸੀ। ਇਸ ਲਈ ਮੈਂ ਕਹਾਂਗਾ ਕਿ ਉਹ ਅਗਲੇ ਕੁਝ ਮੈਚਾਂ ਵਿੱਚੋਂ ਬਾਹਰ ਹੀ ਰਹਿ ਸਕਦੇ ਹਨ। ਸਾਨੂੰ ਇੰਤਜ਼ਾਰ ਕਰਨਾ ਪਵੇਗਾ ਤੇ ਦੇਖਣਾ ਪਵੇਗਾ ਕਿ ਉਹ ਟ੍ਰੀਟਮੈਂਟ ‘ਤੇ ਕਿਸਵੇ ਰਿਐਕਟ ਕਰਦੇ ਹਨ, ਪਰ ਹੁਣ ਤਾਂ ਅਜਿਹਾ ਲੱਗ ਰਿਹਾ ਹੈ ਕਿ ਉਹ ਅਗਲੇ 7 ਤੋਂ 10 ਦਿਨ ਤੱਕ ਬਾਹਰ ਰਹਿ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ਮੌਸਮ ਨੇ ਲਈ ਕਰਵਟ! ਕਈ ਇਲਾਕਿਆਂ ‘ਚ ਪੈ ਰਿਹਾ ਭਾਰੀ ਮੀਂਹ, IMD ਵੱਲੋਂ ਅਲਰਟ ਜਾਰੀ
ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਿਖਰ 18 ਅਪ੍ਰੈਲ ਨੂੰ ਮੁੰਬਈ ਦੇ ਨਾਲ ਅਸੀਂ ਆਪਣੇ ਘਰੇਲੂ ਗਰਾਊਂਡ ਵਿੱਚ ਹੋਣ ਵਾਲੇ ਮੈਚ ਤੇ ਉਸਦੇ ਬਾਅਦ 21 ਅਪ੍ਰੈਲ ਨੂੰ ਘਰੇਲੂ ਮੈਦਾਨ ‘ਤੇ ਹੀ ਗੁਜਰਾਤ ਟਾਇਟਨਸ ਦੇ ਖਿਲਾਫ਼ ਹੋਣ ਵਾਲੇ ਮੈਚ ਵਿੱਚ ਨਹੀਂ ਖੇਡਣਗੇ। ਬਾਂਗਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਧਵਨ ਦੀ ਗੈਰ-ਮੌਜੂਦਗੀ ਵਿੱਚ ਸੈਮ ਕਰਨ ਹੀ ਕਪਤਾਨੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਅਧਿਕਾਰਿਕ ਤੌਰ ‘ਤੇ ਜਿਤੇਸ਼ ਸ਼ਰਮਾ ਨੂੰ ਉਪ ਕਪਤਾਨ ਨਹੀਂ ਨਿਯੁਕਤ ਕੀਤਾ ਹੈ।
)
Big blow to Punjab Kings
ਗੌਰਤਲਬ ਹੈ ਕਿ ਮੌਜੂਦਾ ਸੀਜ਼ਨ ਵਿੱਚ ਪੰਜਾਬ ਦੀ ਟੀਮ ਨੇ ਹੁਣ ਤੱਕ 6 ਮੈਚ ਖੇਡੇ ਹਨ। ਜਿਸ ਵਿੱਚੋਂ ਉਨ੍ਹਾਂ ਨੂੰ ਸਿਰਫ਼ 2 ਵਿੱਚ ਜਿੱਤ ਮਿਲੀ ਹੈ। ਟੀਮ ਨੇ ਜਿੱਤ ਦੇ ਨਾਲ IPL 2024 ਦੀ ਸ਼ੁਰੂਆਤ ਕੀਤੀ ਸੀ। ਪਹਿਲੇ ਮੈਚ ਵਿੱਚ ਪੰਜਾਬ ਨੇ ਦਿੱਲੀ ਕੈਪਿਟਲਸ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਫਿਰ ਟੀਮ ਨੇ ਅਗਲੇ 2 ਮੈਚ ਬੈਂਗਲੌਰ ਤੇ ਲਖਨਊ ਸੁਪਰ ਜਾਇੰਟਸ ਦੇ ਖਿਲਾਫ਼ ਗਵਾ ਦਿੱਤੇ। ਫਿਰ ਅਗਲੇ ਮੈਚ ਵਿੱਚ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਸੀ। ਇਸਦੇ ਬਾਅਦ ਅਗਲੇ 2 ਮੈਚਾਂ ਵਿੱਚ ਟੀਮ ਨੂੰ ਹੈਦਰਾਬਾਦ ਤੇ ਰਾਜਸਥਾਨ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: