ਰਾਜਕੋਟ ਟੈਸਟ ਦੀ ਪਹਿਲੀ ਪਾਰੀ ਵਿੱਚ ਟੀਮ ਇੰਡੀਆ 445 ਦੌੜਾਂ ਬਣਾ ਕੇ ਆਊਟ ਹੋ ਗਈ। ਦੂਜੇ ਦਿਨ ਦੇ ਦੂਜੇ ਸੈਸ਼ਨ ਵਿੱਚ ਮਾਰਕ ਵੁੱਡ ਨੇ ਜਸਪ੍ਰੀਤ ਬੁਮਰਾਹ ਨੂੰ LBW ਕੀਤਾ। ਇਸਦੇ ਨਾਲ ਟੀਮ ਆਲਆਊਟ ਹੋ ਗਈ। ਵੁੱਡ ਨੇ ਪਾਰੀ ਵਿੱਚ 4 ਵਿਕਟਾਂ ਲਈਆਂ। ਟੀਮ ਇੰਡੀਆ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ 131 ਤੇ ਰਵਿੰਦਰ ਜਡੇਜਾ ਨੇ 112 ਦੌੜਾਂ ਬਣਾਈਆਂ। ਡੈਬਿਊ ਮੈਚ ਵਿੱਚ ਸਰਫਰਾਜ ਖਾਨ ਨੇ 62 ਤੇ ਧਰੁਵ ਜੁਰੇਲ ਨੇ 46 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ ਨੇ 37 ਤੇ ਬੁਮਰਾਹ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਵੱਲੋਂ ਰੇਹਾਨ ਅਹਿਮਦ ਨੇ 2 ਵਿਕਟਾਂ ਲਈਆਂ। ਇੱਕ ਬੱਲੇਬਾਜ਼ ਰਨ ਆਊਟ ਹੋਇਆ ਜਦਕਿ ਇੱਕ-ਇੱਕ ਵਿਕਟ ਜੇਮਸ ਐਂਡਰਸਨ, ਟਾਮ ਹਾਰਟਲੇ ਤੇ ਜੋ ਰੂਟ ਨੂੰ ਮਿਲੀ।
ਦੱਸ ਦੇਈਏ ਕਿ ਪਹਿਲੇ ਦਿਨ 110 ਦੌੜਾਂ ‘ਤੇ ਨਾਬਾਦ ਪਰਤੇ ਜਡੇਜਾ ਦੂਜੇ ਦਿਨ ਸਿਰਫ 2 ਦੌੜਾਂ ਹੀ ਆਪਣੀ ਪਾਰੀ ਵਿੱਚ ਜੋੜ ਸਕੇ ਤੇ ਜੋ ਰੂਟ ਦੀ ਇੱਕ ਗੇਂਦ ‘ਤੇ ਪਾਣੀ ਵਿਕਟ ਗਵਾ ਬੈਠੇ। ਉੱਥੇ ਹੀ ਕੁਲਦੀਪ ਯਾਦਵ ਸਿਰਫ 4 ਦੌੜਾਂ ਹੀ ਬਣਾ ਸਕੇ। ਅਜਿਹੇ ਵਿੱਚ ਆਰ ਅਸ਼ਵਿਨ ਤੇ ਆਪਣਾ ਟੈਸਟ ਡੈਬਿਊ ਕਰਨ ਵਾਲੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੇ ਅੱਠਵੇਂ ਵਿਕਟ ਲਈ 77 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਦੇ ਹੋਏ ਭਾਰਤ ਦਾ ਸਕੋਰ 400 ਦੇ ਪਾਰ ਪਹੁੰਚਾਇਆ।
ਇਸ ਤੋਂ ਇਲਾਵਾ ਅਸ਼ਵਿਨ ਨੇ ਜਿੱਥੇ 37 ਦੌੜਾਂ ਬਣਾਈਆਂ ਤਾਂ ਧਰੁਵ ਨੇ 46 ਦੌੜਾਂ ਦੀ ਬੇਹਤਰੀਨ ਪਾਰੀ ਖੇਡੀ। ਹਾਲਾਂਕਿ, ਜੁਰੇਲ ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ਵਿੱਚ ਅਰਧ ਸੈਂਕੜਾ ਲਗਾਉਣ ਤੋਂ ਖੁੰਝ ਗਏ। ਇਸਦੇ ਬਾਅਦ ਬੁਮਰਾਹ ਨੇ 26 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦਾ ਸਕੋਰ 445 ਦੌੜਾਂ ਤੱਕ ਪਹੁੰਚਾਇਆ। ਇੰਗਲੈਂਡ ਵੱਲੋਂ ਮਾਰਕ ਵੁੱਡ ਨੇ ਸਭ ਤੋਂ ਅੱਧ 4 ਵਿਕਟਾਂ ਲਈਆਂ।