ਪੈਰਿਸ ਓਲੰਪਿਕ ਦੀ ਪੁਰਸ਼ ਹਾਕੀ ਵਿੱਚ ਭਾਰਤ ਦਾ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਮੈਵਹ ਹੋਵੇਗਾ। ਇਹ ਮੁਕਾਬਲਾ ਸ਼ਾਮ 5.30 ਵਜੇ ਤੋਂ ਖੇਡਿਆ ਜਾਵੇਗਾ।ਜੇਕਰ ਇਹ ਮੁਕਾਬਲਾ ਭਾਰਤ ਜਿੱਤਦਾ ਹੈ ਤਾਂ ਓਲੰਪਿਕ ਵਿੱਚ ਭਾਰਤ ਦਾ ਇਹ ਲਗਾਤਾਰ ਦੂਜਾ ਬਰੌਂਜ਼ ਮੈਡਲ ਹੋਵੇਗਾ। ਟੀਮ ਇੰਡੀਆ ਨੇ ਟੋਕੀਓ ਓਲੰਪਿਕ ਵਿੱਚ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਵਾਰ ਟੀਮ ਜਰਮਨੀ ਤੋਂ ਸੈਮੀਫਾਈਨਲ ਹਾਰ ਕੇ ਫਾਈਨਲ ਵਿੱਚ ਨਹੀਂ ਪਹੁੰਚ ਸਕੀ। ਸਪੇਨ ਨੂੰ ਨੀਦਰਲੈਂਡ ਨੇ ਸੈਮੀਫਾਈਨਲ ਮੈਚ ਹਰਾਇਆ। ਭਾਰਤ ਦੇ ਮੈਚ ਦੇ ਬਾਅਦ ਰਾਤ 10.30 ਵਜੇ ਤੋਂ ਜਰਮਨੀ ਤੇ ਨੀਦਰਲੈਂਡ ਦੇ ਵਿਚਾਲੇ ਗੋਲਡ ਮੈਡਲ ਮੈਚ ਹੋਵੇਗਾ।
ਜ਼ਿਕਰਯੋਗ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ਵਿੱਚ ਹਾਰ ਗਈ ਸੀ। ਜਰਮਨੀ ਨੇ ਸੈਮੀਫਾਈਨਲ ਮੈਚ ਵਿੱਚ ਭਾਰਤ ਨੂੰ 3-2 ਨਾਲ ਮਾਤ ਦੇ ਕੇ ਗੋਲਡ ਜਾਂ ਚਾਂਦੀ ਦਾ ਸੁਪਨਾ ਤੋੜ ਦਿੱਤਾ ਸੀ । ਇਸ ਹਾਰ ਨਾਲ ਭਾਰਤੀ ਹਾਕੀ ਦਾ 44 ਸਾਲਾਂ ਬਾਅਦ ਓਲੰਪਿਕ ਵਿੱਚ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 1980 ਓਲੰਪਿਕ ਵਿੱਚ ਫਾਈਨਲ ਖੇਡਿਆ ਸੀ।
ਇਹ ਵੀ ਪੜ੍ਹੋ: ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ, ਕਿਹਾ- ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ’
ਟੋਕੀਓ 2020 ਓਲੰਪਿਕ ਤੋਂ ਲੈ ਕੇ ਭਾਰਤ ਅਤੇ ਸਪੇਨ ਨੇ ਟੂਰਨਾਮੈਂਟ ਵਿੱਚ 9 ਮੈਚ ਖੇਡੇ ਹਨ ਅਤੇ ਭਾਰਤੀ ਹਾਕੀ ਟੀਮ ਨੇ ਇਨ੍ਹਾਂ ਵਿੱਚੋਂ ਪੰਜ ਜਿੱਤੇ ਹਨ। ਹਾਲਾਂਕਿ ਇਨ੍ਹਾਂ ਪੰਜਾਂ ਵਿੱਚੋਂ ਦੋ ਜਿੱਤਾਂ ਸ਼ੂਟਆਊਟ ਵਿੱਚ ਆਈਆਂ ਹਨ । ਇਸ ਸਾਲ ਦੇ ਸ਼ੁਰੂ ਵਿੱਚ ਦੋਵੇਂ ਟੀਮਾਂ FIH ਪ੍ਰੋ ਲੀਗ ਵਿੱਚ ਦੋ ਵਾਰ ਖੇਡੀਆਂ। ਭਾਰਤ ਨੇ ਇਨ੍ਹਾਂ ਦੋਨਾਂ ਵਿੱਚੋਂ ਪਹਿਲਾ ਮੈਚ 4-1 ਨਾਲ ਜਿੱਤਿਆ, ਜਦਕਿ ਦੂਜਾ ਮੈਚ ਸ਼ੂਟਆਊਟ ਵਿੱਚ ਜਿੱਤ ਲਿਆ ਸੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਦੇ ਇਤਿਹਾਸ ਵਿੱਚ ਕੁੱਲ 12 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ ਅੱਠ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਇਸ ਦੇ ਨਾਲ ਹੀ ਸਪੇਨ ਨੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦੇ ਤਗਮੇ ਸਮੇਤ ਕੁੱਲ ਚਾਰ ਤਗਮੇ ਜਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: