two boys drowned river: ਮੰਡ ਭੋਗੜਵਾਂ ਵਿਚ ਬਿਆਸ ਦਰਿਆ ’ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਅਮਿਤ ਕੁਮਾਰ ਪੁੱਤਰ ਕੇਵਲ ਕੁਮਾਰ ਨਿਵਾਸੀ ਲਖੋਤਰਵਾ ਤੇ ਮੁਕੇਸ਼ ਪੁੱਤਰ ਦਰਸ਼ਨ ਸਿੰਘ ਨਿਵਾਸੀ ਡੂੰਗ ਟੱਪਾ ਸੋਮਵਾਰ ਦੁਪਹਿਰ ਸਮੇਂ ਬਿਆਸ ਦਰਿਆ ’ਚ ਨਹਾਉਣ ਗਏ ਸਨ, ਪਰ ਵਾਪਸ ਨਹੀਂ ਆਏ।
ਜਦੋਂ ਤਲਾਸ਼ ਕੀਤੀ ਗਈ ਤਾਂ ਉਨ੍ਹਾਂ ਦੇ ਕੱਪੜੇ ਤੇ ਮੋਬਾਈਲ ਬਿਆਸ ਦਰਿਆ ਦੇ ਕੰਢੇ ਮਿਲੇ, ਜਿਸ ਦੀ ਸੂਚਨਾ ਤੁਰੰਤ ਥਾਣਾ ਇੰਦੌਰਾ ਨੂੰ ਦਿੱਤੀ ਗਈ। ਲਾਪਤਾ ਨੌਜਵਾਨਾਂ ਦੀ ਦੇਰ ਰਾਤ ਤਕ ਭਾਲ ਕੀਤੀ ਗਈ ਪਰ ਕੋਈ ਕਾਮਯਾਬੀ ਹਾਸਲ ਨਹੀਂ ਹੋਈ।
ਮੰਗਲਵਾਰ ਸਵੇਰੇ ਦੋਵਾਂ ਦੀਆਂ ਦਰਿਆ ਵਿਚੋਂ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ।