ਪਹਿਲਵਾਨ ਬਜਰੰਗ ਪੂਨੀਆ ਅਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਬੁੱਧਵਾਰ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਮਿਲਣ ਪਹੁੰਚੇ। ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਕੁਝ ਹੋਰ ਪਹਿਲਵਾਨ ਮੰਤਰੀ ਦੇ ਘਰ ਪਹੁੰਚ ਸਕਦੇ ਹਨ ।
ਅਨੁਰਾਗ ਠਾਕੁਰ ਦੇ ਨਾਲ ਬੈਠਕ ਤੋਂ ਪਹਿਲਾਂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਸਰਕਾਰ ਸਾਨੂੰ ਕੀ ਪ੍ਰਸਤਾਵ ਦਿੰਦੀ ਹੈ। ਸਾਡੀ ਮੁੱਖ ਮੰਗ ਬ੍ਰਿਜਭੂਸ਼ਣ ਦੀ ਗ੍ਰਿਫ਼ਤਾਰੀ ਹੈ। ਜੇਕਰ ਸਾਨੂ ਸਰਕਾਰ ਦਾ ਪ੍ਰਸਤਾਵ ਪਸੰਦ ਆਉਂਦਾ ਹੈ ਤਾਂ ਅਸੀਂ ਖਾਪ ਨੇਤਾਵਾਂ ਤੋਂ ਸਲਾਹ ਲਵਾਂਗੇ। ਅਸੀਂ ਸਰਕਾਰ ਦੇ XYZ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰਨਗੇ। ਅਸੀਂ ਆਪਣਾ ਅੰਦੋਲਨ ਖਤਮ ਨਹੀਂ ਕਰਾਂਗੇ।
ਦੱਸ ਦੇਈਏ ਕਿ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਰਕਾਰ ਪਹਿਲਵਾਨਾਂ ਨਾਲ ਗੱਲਬਾਤ ਲਈ ਤਿਆਰ ਹੈ । ਅਸੀਂ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਹੈ। ਇਸ ਤੋਂ ਪਹਿਲਾਂ 24 ਜਨਵਰੀ ਨੂੰ ਖੇਡ ਮੰਤਰੀ ਅਤੇ ਪਹਿਲਵਾਨਾਂ ਵਿਚਾਲੇ ਗੱਲਬਾਤ ਹੋਈ ਸੀ ਅਤੇ ਪਹਿਲਵਾਨਾਂ ਨੇ ਅੰਦੋਲਨ ਵਾਪਸ ਲੈ ਲਿਆ ਸੀ। ਹਾਲ ਹੀ ਵਿੱਚ 4 ਜੂਨ ਨੂੰ ਪਹਿਲਵਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: