ਗੁਜਰਾਤ ਚੋਣਾਂ ‘ਚ ਚੰਡੀਗੜ੍ਹ ਸ਼ਰਾਬ ਦੀ ਸਪਲਾਈ ਹੋ ਰਹੀ ਹੈ। ਇਸ ਗੱਲ ਦਾ ਖੁਲਾਸਾ ਪੁਲਿਸ ਵੱਲੋਂ ਫੜੀ ਗਈ ਨਜਾਇਜ਼ ਸ਼ਰਾਬ ਤੋਂ ਹੋਇਆ ਹੈ। ਚੰਡੀਗੜ੍ਹ-ਪੰਜਾਬ ਬੈਰੀਅਰ ‘ਤੇ ਪਿਛਲੇ ਚਾਰ ਦਿਨਾਂ ‘ਚ ਕਰੀਬ 500 ਪੇਟੀਆਂ ਚੰਡੀਗੜ੍ਹ ਸ਼ਰਾਬ ਫੜੀ ਗਈ ਹੈ।
ਤਾਜ਼ਾ ਮਾਮਲਾ ਬੀਤੇ ਬੁੱਧਵਾਰ ਦਾ ਹੈ। ਜ਼ੀਰਕਪੁਰ ਦੇ ਮੈਕਡੋਨਲਡ ਚੌਕ ‘ਤੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਟਰੱਕ ਡਰਾਈਵਰ ਨੂੰ 300 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ, ਟਰੱਕ ਵਿੱਚੋਂ ਮਿਲੀ ਸ਼ਰਾਬ ਚੰਡੀਗੜ੍ਹ ਮਾਰਕਾ ਹੈ। ਇਸ ਤੋਂ ਦੋ ਦਿਨ ਪਹਿਲਾਂ ਵੀ ਪੰਜਾਬ ਪੁਲਿਸ ਨੇ ਇਸੇ ਰਸਤੇ ਤੋਂ 200 ਪੇਟੀਆਂ ਸ਼ਰਾਬ ਫੜੀ ਸੀ। ਜ਼ੀਰਕਪੁਰ ਵਿੱਚ ਫੜੀ ਗਈ ਸ਼ਰਾਬ ਦੀਆਂ 300 ਪੇਟੀਆਂ ਦੀ ਜਾਂਚ ਅਜੇ ਜਾਰੀ ਹੈ। ਦੋ ਦਿਨ ਪਹਿਲਾਂ ਫੜੀਆਂ ਗਈਆਂ 200 ਪੇਟੀਆਂ ਸ਼ਰਾਬ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਚੰਡੀਗੜ੍ਹ ਆਬਕਾਰੀ ਤੇ ਕਰ ਵਿਭਾਗ ਨੇ ਕਾਰਵਾਈ ਕਰਦੇ ਹੋਏ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸਥਿਤ ਸ਼ਰਾਬ ਦੇ ਠੇਕੇ ਅਤੇ ਇੱਕ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀਆਂ ਇਹ 200 ਪੇਟੀਆਂ ਗੁਜਰਾਤ ਚੋਣਾਂ ਲਈ ਇੱਥੋਂ ਜਾ ਰਹੀਆਂ ਸਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੇ ਨਾਲ ਹੀ ਜੋ ਸ਼ਰਾਬ ਦੀਆਂ 300 ਪੇਟੀਆਂ ਫੜੀਆਂ ਗਈਆਂ ਹਨ, ਉਹ ਵੀ ਗੁਜਰਾਤ ਚੋਣਾਂ ਲਈ ਭੇਜੀਆਂ ਜਾ ਰਹੀਆਂ ਹਨ। ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸਥਿਤ ਸ਼ਰਾਬ ਦੇ ਠੇਕੇ ਨੂੰ ਸੀਲ ਕਰਕੇ ਨੋਟਿਸ ਦਿੱਤਾ ਗਿਆ ਹੈ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਰਣਧੀਰ ਸਿੰਘ ਨੇ ਦੱਸਿਆ ਕਿ ਇਹ ਸ਼ਰਾਬ ਦੇ ਠੇਕੇ ਦੇ ਮਾਲਕ ਨੂੰ ਨੋਟਿਸ ਦੇ ਕੇ ਇੱਕ ਹਫ਼ਤੇ ਵਿੱਚ ਜਵਾਬ ਦੇਣ ਲਈ ਕਿਹਾ ਹੈ। ਇਸ ਮਾਮਲੇ ਦੀ ਸੁਣਵਾਈ ਕੁਲੈਕਟਰ ਆਬਕਾਰੀ ਹਰਸੁਹਿੰਦਰਪਾਲ ਸਿੰਘ ਬਰਾੜ ਕਰਨਗੇ। 5 ਨਵੰਬਰ ਨੂੰ ਲਖਨਊ ਐਸਟੀਐਫ ਨੇ ਚੰਡੀਗੜ੍ਹ ਤੋਂ ਬਿਹਾਰ ਦੇ ਦਰਭੰਗਾ ਭੇਜੀ ਜਾ ਰਹੀ ਸ਼ਰਾਬ ਦੀਆਂ 159 ਪੇਟੀਆਂ ਫੜੀਆਂ ਸਨ। ਦੱਸ ਦਈਏ ਕਿ ਪਿਛਲੇ ਸਾਲ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ, ਬਿਹਾਰ ਦੇ ਵੱਖ-ਵੱਖ ਇਲਾਕਿਆਂ ‘ਚ ਚੰਡੀਗੜ੍ਹ ਸ਼ਰਾਬ ਦੀ ਤਸਕਰੀ ਕਰਦਾ ਫੜਿਆ ਗਿਆ ਸੀ।