ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਉੱਤਰਾਖੰਡ ਦੇ ਦੇਹਰਾਦੂਨ ਦੀਆਂ ਦੋ ਲੜਕੀਆਂ ਨੇ 15 ਆਈਫੋਨ ਡਿਲੀਵਰ ਕਰਨ ਦੇ ਬਹਾਨੇ ਲੁਧਿਆਣਾ ਦੇ ਇੱਕ ਵਿਅਕਤੀ ਨਾਲ 3.77 ਲੱਖ ਰੁਪਏ ਆਨਲਾਈਨ ਠੱਗ ਲਏ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅੰਡਰਲਾ ਮਲਿਕ ਵਾਸੀ ਨੋਇਡਾ, ਉੱਤਰ ਪ੍ਰਦੇਸ਼ ਅਤੇ ਅਦਿਤੀ ਸ਼ਰਮਾ ਵਾਸੀ 4-ਈ ਇੰਦਰਾ ਨਗਰ ਦਾਲਾਂਵਾਲਾ, ਦੇਹਰਾਦੂਨ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਲੁਧਿਆਣਾ ਦੇ ਬੀਆਰਐਸ ਨਗਰ ਵਸਨੀਕ ਸੌਰਭ ਆਨੰਦ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਅਦਿਤੀ ਸ਼ਰਮਾ ਨੇ ਵਟਸਐਪ ਗਰੁੱਪ ਐਸਜੇਏ ਬੈਚ 2005 ਵਿੱਚ ਆਈਫੋਨ 13 ਪ੍ਰੋ ਮੈਕਸ 512 ਜੀਬੀ ਅਤੇ ਆਈਵਾਚ ਐਸਈ 40 ਐਮਐਮ ਨੂੰ ਸਿਰਫ਼ 80,000 ਰੁਪਏ ਵਿੱਚ ਵੇਚਣ ਬਾਰੇ ਇੱਕ ਸੁਨੇਹਾ ਭੇਜਿਆ ਸੀ। ਜਦੋਂ ਉਸ ਨੇ ਅਦਿਤੀ ਨਾਲ ਗੱਲ ਕੀਤੀ ਤਾਂ ਉਸਨੇ ਆਪਣੀ ਸਹੇਲੀ ਉਂਦਰਿਲਾ ਮਲਿਕ ਦਾ ਮੋਬਾਈਲ ਨੰਬਰ ਦਿੱਤਾ। ਗੱਲ ਕਰਦਿਆਂ ਉਸ ਨੇ ਦੋਵਾਂ ਕੋਲੋਂ 15 ਮੋਬਾਈਲ ਲੈਣ ਦੀ ਗੱਲ ਆਖੀ। ਉਸਨੇ ਉਂਦਰੀਲਾ ਮਲਿਕ ਦੇ ਖਾਤੇ ਵਿੱਚ 7.50 ਲੱਖ ਰੁਪਏ ਜਮ੍ਹਾ ਕਰਵਾਏ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੈਸੇ ਲੈਣ ਤੋਂ ਬਾਅਦ ਵੀ ਉਸ ਨੇ ਮੋਬਾਈਲ ਫੋਨ ਦੀ ਡਿਲੀਵਰੀ ਨਹੀਂ ਕੀਤੀ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਸਿਰਫ਼ 2.21 ਲੱਖ ਰੁਪਏ ਹੀ ਵਾਪਸ ਕੀਤੇ ਗਏ। ਅਜੇ ਤੱਕ 3.77 ਲੱਖ ਰੁਪਏ ਨਹੀਂ ਦਿੱਤੇ ਗਏ। ਕਈ ਵਾਰ ਗੱਲ ਕਰਨ ਤੋਂ ਬਾਅਦ ਵੀ ਜਦੋਂ ਪੈਸੇ ਵਾਪਸ ਨਹੀਂ ਹੋਏ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਲੜਕੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।