ਚੰਡੀਗੜ੍ਹ ਵਿੱਚ ਆਊਟ ਡੋਰ ਕੈਟਰਿੰਗ ਵਿੱਚ ਕੰਮ ਕਰਦੇ ਦੋ ਵੇਟਰਾਂ ’ਤੇ 15 ਤੋਂ 20 ਨੌਜਵਾਨਾਂ ਨੇ ਲੋਹੇ ਦੀ ਰਾਡਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸੈਕਟਰ 16 ਦੇ ਸਰਕਾਰੀ ਹਸਪਤਾਲ (GMSH-16) ਲਿਜਾਇਆ ਗਿਆ।
ਜ਼ਖ਼ਮੀਆਂ ਦੀ ਪਛਾਣ ਸੂਰਜ ਮੱਲ ਅਤੇ ਊਧਮ ਸਿੰਘ ਵਾਸੀ ਸ਼ਾਸਤਰੀ ਨਗਰ, ਮਨੀਮਾਜਰਾ ਵਜੋਂ ਹੋਈ ਹੈ। ਦੂਜੇ ਪਾਸੇ ਚਸ਼ਮਦੀਦਾਂ ਮੁਤਾਬਕ ਚੰਡੀਗੜ੍ਹ ਪੁਲਿਸ ਕਰੀਬ 1 ਘੰਟਾ ਦੇਰੀ ਨਾਲ ਮੌਕੇ ’ਤੇ ਪੁੱਜੀ। ਪੁਲਿਸ ਨੂੰ 3 ਤੋਂ 4 ਵਾਰ ਬੁਲਾਇਆ ਗਿਆ ਅਤੇ ਫਿਰ ਜਾ ਕੇ PCR ਪਹੁੰਚੀ। ਇਹ ਘਟਨਾ ਦੇਰ ਰਾਤ ਕਾਲਾਗ੍ਰਾਮ ਲਾਈਟ ਪੁਆਇੰਟ ਨੇੜੇ ਵਾਪਰੀ। ਜਦੋਂ ਦੋਵੇਂ ਨੌਜਵਾਨ ਕੰਮ ਖਤਮ ਕਰਕੇ ਘਰ ਪਰਤ ਰਹੇ ਸਨ। ਇਲਜ਼ਾਮ ਅਨੁਸਾਰ ਦੋਵੇਂ ਜ਼ਖਮੀਆਂ ‘ਤੇ ਉਨ੍ਹਾਂ ਦੇ ਸੀਨੀਅਰ ਅਤੇ ਹੋਰ ਨੌਜਵਾਨਾਂ ਨੇ ਹਮਲਾ ਕੀਤਾ। ਉਸ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਹਮਲਾਵਰਾਂ ਕੋਲ ਹੋਰ ਹਥਿਆਰ ਵੀ ਸਨ। ਜਾਣਕਾਰੀ ਮੁਤਾਬਕ ਹਮਲਾਵਰ ਇਕ ਕਾਰ ‘ਚ ਆਏ ਸਨ। ਫਿਲਹਾਲ ਪੁਲਿਸ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਜਾਂਚ ‘ਚ ਜੁਟੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਰਜਤ ਕੁਮਾਰ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਦੋਵੇਂ ਜ਼ਖਮੀ ਕਲਾਗ੍ਰਾਮ ‘ਚ ਕੰਮ ਖਤਮ ਕਰਕੇ ਵਾਪਸ ਆ ਰਹੇ ਸਨ। ਹਮਲਾਵਰ ਕਾਰ ਵਿੱਚ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਆਏ। ਰਜਤ ਦਾ ਕਹਿਣਾ ਹੈ ਕਿ ਜ਼ਖਮੀਆਂ ਦਾ ਉਨ੍ਹਾਂ ਦੇ ਮੈਨੇਜਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ‘ਤੇ ਇਹ ਹਮਲਾ ਹੋਇਆ। ਦੂਜੇ ਪਾਸੇ ਰਜਤ ਨੇ ਦੱਸਿਆ ਕਿ ਪੀਸੀਆਰ ਨੂੰ 4 ਤੋਂ 5 ਵਾਰ ਫੋਨ ਕੀਤਾ ਗਿਆ ਤਾਂ ਪੁੱਜੀ। ਉਦੋਂ ਤੱਕ ਦੋਵੇਂ ਜ਼ਖਮੀ ਸੜਕ ‘ਤੇ ਹੀ ਤੜਫਦੇ ਰਹੇ।