ਹਰਿਆਣਾ ਦੀ ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਕਤਲ ਕੇਸ ਦੀ ਸੁਣਵਾਈ ਅੱਜ ਗੋਆ ਦੀ ਮਾਪੁਸਾ ਅਦਾਲਤ ਵਿੱਚ ਹੈ। ਪਿਛਲੀ ਪੇਸ਼ੀ ਮੌਕੇ ਮੁਲਜ਼ਮ ਸੁਧੀਰ ਅਤੇ ਸੁਖਵਿੰਦਰ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ। ਜਿਸ ‘ਤੇ ਅਦਾਲਤ ਨੇ ਜੇਲ੍ਹਰ ਨੂੰ ਨੋਟਿਸ ਜਾਰੀ ਕੀਤਾ ਸੀ।
ਅੱਜ ਦੀ ਸੁਣਵਾਈ ਦੌਰਾਨ ਜੇਲ੍ਹ ਸੁਪਰਡੈਂਟ ਇਸ ਦਾ ਜਵਾਬ ਵੀ ਦੇਣਗੇ। ਜਦਕਿ ਸੁਧੀਰ ਅਤੇ ਸੁਖਵਿੰਦਰ ਦੇ ਵਕੀਲ ਸੁਖਵੰਤ ਸਿੰਘ ਗੋਆ ਪਹੁੰਚ ਚੁੱਕੇ ਹਨ। ਸੁਖਵੰਤ ਦੋਵਾਂ ਨੂੰ ਜੇਲ੍ਹ ਵਿੱਚ ਵੀ ਮਿਲਿਆ ਸੀ। ਐਡਵੋਕੇਟ ਸੁਖਵੰਤ ਸਿੰਘ ਦਾ ਕਹਿਣਾ ਹੈ ਕਿ ਸਵੇਰੇ 11 ਵਜੇ ਤੋਂ ਬਾਅਦ ਅਦਾਲਤ ਵਿੱਚ ਸੁਣਵਾਈ ਹੋਵੇਗੀ। ਸੋਨਾਲੀ ਕਤਲ ਕੇਸ ਵਿੱਚ ਸੀਬੀਆਈ ਨੇ 22 ਨਵੰਬਰ ਨੂੰ ਗੋਆ ਦੀ ਅਦਾਲਤ ਵਿੱਚ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ। ਇਹ ਚਾਰਜਸ਼ੀਟ ਗੋਆ ਦੀ ਮਾਪੁਸਾ ਅਦਾਲਤ ਵਿੱਚ ਫਸਟ ਕਲਾਸ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤੀ ਗਈ। ਦੋਵਾਂ ਖਿਲਾਫ 2500 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਇਸ ਵਿੱਚ ਦੋਵਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਸੀਬੀਆਈ ਨੇ ਗੋਆ ਪੁਲਿਸ ਦੇ ਸਾਰੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਗੁਰੂਗ੍ਰਾਮ ਜਾਣ ਤੋਂ ਪਹਿਲਾਂ ਸੀਬੀਆਈ ਕਰੀਬ 5 ਦਿਨ ਹਿਸਾਰ ਵਿੱਚ ਰਹੀ। ਇਸ ਦੌਰਾਨ ਸੀਬੀਆਈ ਨੇ ਜਾਂਚ ਵਿੱਚ ਸੋਨਾਲੀ ਦੇ ਪੂਰੇ ਪਰਿਵਾਰ ਅਤੇ ਬੇਟੀ ਯਸ਼ੋਧਰਾ ਦੇ ਬਿਆਨ ਦਰਜ ਕੀਤੇ ਸਨ। ਟੀਮ ਨੇ ਸੋਨਾਲੀ ਦੇ ਪਰਿਵਾਰ ਤੋਂ ਗੁਮਨਾਮ ਚਿੱਠੀਆਂ ਵੀ ਇਕੱਠੀਆਂ ਕੀਤੀਆਂ, ਜੋ ਉਸ ਦੇ ਪਰਿਵਾਰ ਕੋਲ ਪਹੁੰਚੀਆਂ। ਸੋਨਾਲੀ ਫੋਗਾਟ ਦੀ 23 ਅਗਸਤ ਨੂੰ ਗੋਆ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਦੇ ਨਾਲ ਗੋਆ ਵਿੱਚ ਉਨ੍ਹਾਂ ਦੇ ਪੀਏ ਸੁਧੀਰ ਅਤੇ ਸੁਖਵਿੰਦਰ ਵੀ ਸਨ। ਸੋਨਾਲੀ ਦੇ ਪਰਿਵਾਰ ਦਾ ਦੋਸ਼ ਹੈ ਕਿ ਸੁਧੀਰ ਅਤੇ ਸੁਖਵਿੰਦਰ ਨੇ ਉਸ ਦਾ ਕਤਲ ਕੀਤਾ ਹੈ। ਸੁਧੀਰ ਸੋਨਾਲੀ ਦੀ ਜਾਇਦਾਦ ਹੜੱਪਣਾ ਚਾਹੁੰਦਾ ਹੈ। ਇਸੇ ਕਾਰਨ ਉਸ ਨੇ ਸੋਨਾਲੀ ਨੂੰ ਨਸ਼ੇ ਦੇ ਕੇ ਮਾਰ ਦਿੱਤਾ। ਸੋਨਾਲੀ ਦੇ ਭਰਾ ਰਿੰਕੂ ਨੇ ਗੋਆ ਪੁਲਸ ਨੂੰ ਸ਼ਿਕਾਇਤ ਦੇ ਕੇ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ।