ਬੰਗਲਾਦੇਸ਼ ਦੇ ਖਿਲਾਫ਼ ਭਾਰਤੀ ਟੀਮ ਵਿੱਚ ਵਾਪਸੀ ਕਰਨ ਵਾਲੇ ਸਪਿਨਰ ਕੁਲਦੀਪ ਯਾਦਵ ਨੇ ਇਤਿਹਾਸ ਰਚ ਦਿੱਤਾ ਹੈ। 22 ਮਹੀਨੇ ਬਾਅਦ ਵਾਪਸੀ ਕਰਦੇ ਹੋਏ ਕੁਲਦੀਪ ਯਾਦਵ ਨੇ ਅਸ਼ਵਿਨ ਤੇ ਅਨਿਲ ਕੁੰਬਲੇ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੁਲਦੀਪ ਨੇ ਬੰਗਲਾਦੇਸ਼ ਦੀ ਪਹਿਲੀ ਪਾਰੀ ਵਿੱਚ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਹ ਉਨ੍ਹਾਂ ਦੇ ਕਰੀਅਰ ਦਾ ਵਧੀਆ ਪ੍ਰਦਰਸ਼ਨ ਹੈ।
ਕੁਲਦੀਪ ਯਾਦਵ ਨੇ ਬੰਗਲਾਦੇਸ਼ ਵਿੱਚ ਇੱਕ ਭਾਰਤੀ ਸਪਿਨਰ ਵੱਲੋਂ ਵਧੀਆ ਟੈਸਟ ਪ੍ਰਦਰਸ਼ਨ ਕਰਨ ਦਾ ਰਿਕਾਰਡ ਆਪਣੇ ਨਾਮ ਦਰਜ ਕੀਤਾ। ਕੁਲਦੀਪ ਯਾਦਵ ਨੇ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਦੇ ਤੀਜੇ ਦਿਨ ਇਹ ਉਪਲਬਧੀ ਹਾਸਿਲ ਕੀਤੀ। ਕੁਲਦੀਪ ਨੇ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇਹ ਰਿਕਾਰਡ ਅਸ਼ਵਿਨ ਦੇ ਨਾਮ ਸੀ, ਜਿਨ੍ਹਾਂ ਨੇ 2015 ਵਿੱਚ ਫਤੁਲਲਾਹ ਵਿੱਚ 87 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸੀ। ਕੁੰਬਲੇ ਦਾ ਬੰਗਲਾਦੇਸ਼ ਵਿੱਚ 4/55 ਦਾ ਵਧੀਆ ਪ੍ਰਦਰਸ਼ਨ 2004 ਵਿੱਚ ਚਟਗਾਂਵ ਵਿੱਚ ਹੀ ਕੀਤਾ ਸੀ।
ਇਹ ਵੀ ਪੜ੍ਹੋ: ਛੱਤੀਸਗੜ੍ਹ ‘ਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ, ਚਾਰ ਦਿਨ ਪਹਿਲਾਂ PM ਮੋਦੀ ਨੇ ਦਿਖਾਈ ਸੀ ਹਰੀ ਝੰਡੀ
ਹਾਲਾਂਕਿ ਬੰਗਲਾਦੇਸ਼ ਵਿੱਚ ਇੱਕ ਭਾਰਤੀ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਦਾ ਰਿਕਾਰਡ ਜ਼ਹੀਰ ਖਾਨ ਦੇ ਨਾਮ ਹੈ। ਜਿਨ੍ਹਾਂ ਨੇ 2007 ਵਿੱਚ ਮੀਰਪੁਰ ਵਿੱਚ 87 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ। ਕੁਲਦੀਪ ਯਾਦਵ ਨੇ 22 ਮਹੀਨੇ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕੀਤੀ ਹੈ। ਉਹ ਆਖਰੀ ਵਾਰ 2021 ਦੀ ਫਰਵਰੀ ਵਿੱਚ ਭਾਰਤ ਦੇ ਲਈ ਟੈਸਟ ਮੈਚ ਖੇਡਿਆ ਸੀ। ਕੁਲਦੀਪ ਦੇ ਨਾਮ ਤੀਜੀ ਵਾਰ ਰੈੱਡ-ਬਾਲ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਹਨ। ਇਸ ਸਤੋਂ ਪਹਿਲਾਂ ਇਹ ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਦੇ ਖਿਲਾਫ਼ ਇਹ ਕਾਰਨਾਮਾ ਕਰ ਚੁੱਕੇ ਹਨ। ਗੌਰਤਲਬ ਹੈ ਕਿ ਭਾਰਤ ਨੇ ਬੰਗਲਾਦੇਸ਼ ਨੂੰ 150 ਦੌੜਾਂ ‘ਤੇ ਸਮੇਟ ਦਿੱਤਾ ਅਤੇ 254 ਦੌੜਾਂ ਦੀ ਵੱਡੀ ਲੀਡ ਹਾਸਿਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 404 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ -: