ਜਲੰਧਰ ਵਿੱਚ ਨੌਜਵਾਨਾਂ ਨੇ ਠੱਗੀ ਕਰਨ ਵਾਲੇ ਇੱਕ ਟ੍ਰੈਵਲ ਏਜੰਟ ਨੂੰ ਘਰ ‘ਤੇ ਚੱਲ ਰਹੇ ਇੱਕ ਫੰਕਸ਼ਨ ਵਿੱਚ ਜਾ ਕੇ ਫੜ ਲਿਆ। ਇਸ ਮਗਰੋਂ ਉਥੇ ਖੂਬ ਹੰਗਾਮਾ ਹੋਇਆ। ਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਆਪਸ ਵਿੱਚ ਲੜ ਰਹੇ ਦੋਵੇਂ ਪੱਖਾਂ ਨੂੰ ਵੱਖ-ਵੱਖ ਕੀਤਾ।
ਜਿਨ੍ਹਾਂ ਤਿੰਨ ਨੌਜਵਾਨਾਂ ਨੇ ਗੌਰਵ ਨਾਂ ਦੇ ਕਥਿਤ ਟ੍ਰੈਵਲ ਏਜੰਟ ਨੂੰ ਫੜਿਆ ਸੀ, ਉਨ੍ਹਾਂ ਨੇ ਦੋਸ਼ ਲਾਇਆ ਕਿ ਗੌਰਵ ਨੇ ਕੈਨੇਡਾ ਭੇਜਣ ਦੇ ਨਾਂ ‘ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਟ੍ਰੈਵਲ ਏਜੰਟ ਨੇ ਕੈਨੇਡਾ ਦੀ ਅੰਬੈਸੀ ਦਾ ਇਮੀਗ੍ਰੇਸ਼ਨ ਅਧਿਕਾਲੀ ਦੱਸਦਾ ਸੀ। ਏਜੰਟ ਨੇ ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਨਾਂ ‘ਤੇ ਉਸ ਪੈਸੇ ਆਪਣੇ ਅਤੇ ਆਪਣੀ ਮਾਂ ਦੇ ਖਾਤੇ ਵਿੱਚ ਪੁਆਏ ਸਨ। ਜਿਸ ਦੀ ਸਾਰੀ ਡਿਟੇਲ ਉਨ੍ਹਾਂ ਦੇ ਕੋਲ ਹੈ।
ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਆਪਣੇ ਮੋਬਾਈਲ ਵਿੱਚ ਗੌਰਵ ਦਾ ਵਿਜ਼ਿਟਿੰਗ ਕਾਰਡ ਦਿਖਾਉਂਦੇ ਹੋਏ ਦੱਸਿਆ ਕਿ ਟਰੈਵਲ ਏਜੰਟ ਆਪਣੇ ਆਪ ਨੂੰ ਕੈਨੇਡੀਅਨ ਅੰਬੈਸੀ ਦਾ ਇਮੀਗ੍ਰੇਸ਼ਨ ਅਫ਼ਸਰ ਦੱਸਦਾ ਸੀ। ਨੌਜਵਾਨਾਂ ਨੇ ਦੱਸਿਆ ਕਿ ਟਰੈਵਲ ਏਜੰਟ ਗੌਰਵ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਵੀਜ਼ਾ ਸੈਕਸ਼ਨ ਵਿੱਚ ਹੀ ਕੰਮ ਕਰਦਾ ਹੈ ਅਤੇ ਉਨ੍ਹਾਂ ਦਾ ਵੀਜ਼ਾ ਲਗਵਾ ਕੇ ਕੈਨੇਡਾ ਭੇਜ ਦੇਵੇਗਾ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਮਾਪਿਆਂ ਨੂੰ ਸੌਂਪੀ ਗਈ ਪੁੱਤ ਦੇ ਕਤਲ ਵਾਲੀ ਬਲੈਕ ਥਾਰ, ਅਦਾਲਤ ਨੇ ਦਿੱਤੇ ਹੁਕਮ
ਨੌਜਵਾਨਾਂ ਨੇ ਦੋਸ਼ ਲਾਇਆ ਕਿ ਗੌਰਵ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਉਸ ਨੇ ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਨਾਂ ’ਤੇ ਪੈਸੇ ਲੈ ਕੇ ਆਪਣੇ ਫੋਨ ਬੰਦ ਕਰ ਦਿੱਤੇ। ਠੱਗ ਏਜੰਟ ਨੇ ਤਿੰਨ ਨੌਜਵਾਨਾਂ ਤੋਂ 25 ਹਜ਼ਾਰ, 50 ਹਜ਼ਾਰ ਕਿਸ਼ਤਾਂ ਵਿੱਚ ਲੈ ਕੇ ਉਸ ਦੇ ਅਤੇ ਉਸ ਦੀ ਮਾਂ ਦੇ ਖਾਤੇ ਵਿੱਚ ਕਰੀਬ ਦੋ ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਨੌਜਵਾਨਾਂ ਨੇ ਦੱਸਿਆ ਕਿ ਪਿਛਲੀ ਕ੍ਰਿਸਮਸ ਮੌਕੇ ਅਖੌਤੀ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਸੀ। ਉਹ ਪਿਛਲੇ ਇੱਕ ਸਾਲ ਤੋਂ ਇਸ ਨੂੰ ਲੱਭਦੇ ਆ ਰਹੇ ਹਨ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਦੀ ਸ਼ਿਕਾਇਤ ਲੈ ਲਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੌਰਵ ਦੇ ਘਰ ਕੋਈ ਪ੍ਰੋਗਰਾਮ ਚੱਲ ਰਿਹਾ ਹੈ। ਇਸੇ ਕਰਕੇ ਕੁਝ ਭਰੋਸੇਮੰਦ ਲੋਕਾਂ ਦੇ ਭਰੋਸੇ ‘ਤੇ ਅਜੇ ਤੱਕ ਉਹ ਫੜਿਆ ਨਹੀਂ ਗਿਆ ਹੈ। ਪੁਲਿਸ ਇਸ ਦੀ ਬਾਰੀਕੀ ਨਾਲ ਜਾਂਚ ਕਰੇਗੀ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਨੌਜਵਾਨਾਂ ਨੂੰ ਦਿੱਤੇ ਪੈਸਿਆਂ ਦਾ ਵੇਰਵਾ ਵੀ ਲਿਆਉਣ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: