ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਕ੍ਰਿਸਮਿਸ ‘ਤੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ। ਇਹ ਸਾਲ 2022 ਦਾ 96ਵਾਂ ਐਪੀਸੋਡ ਹੈ, ਨਾਲ ਹੀ ਇਹ ਸਾਲ ਦਾ ਆਖਰੀ ਐਪੀਸੋਡ ਵੀ ਹੋਵੇਗਾ। ਪੀਐੱਮ ਮੋਦੀ ਇਸ ਪ੍ਰੋਗਰਾਮ ਰਾਹੀਂ ਸਵੇਰੇ 11 ਵਜੇ ਸੰਬੋਧਿਤ ਕਰਨਗੇ। ਅੱਜ ਅਟਲ ਬਿਹਾਰੀ ਵਾਜਪੇਈ ਦੀ ਜਯੰਤੀ ਹੈ। PM ਮੋਦੀ ਉਨ੍ਹਾਂ ਦੀ ਜੀਵਨ ਯਾਤਰਾ ਤੇ ਵਿਚਾਰਾਂ ਨੂੰ ਲੈ ਕੇ ਲੋਕਾਂ ਨਾਲ ਗੱਲ ਕਰ ਸਕਦੇ ਹਨ। ਇਸ ਤੋਂ ਇਲਾਵਾ ਵਧਦੇ ਕੋਰੋਨਾ ਨੂੰ ਦੇਖਦੇ ਹੋਏ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਗੱਲ ਵੀ ਕਰ ਸਕਦੇ ਹਨ।
ਪੀਐੱਮ ਮੋਦੀ ਨੇ ਪਿਛਲੇ ਹਫ਼ਤੇ ਦੇਸ਼ ਵਾਸੀਆਂ ਨੂੰ ਆਪਣੇ ਵਿਚਾਰ ਭੇਜਣ ਦਾ ਸੱਦਾ ਦਿੱਤਾ ਸੀ। ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਸੀ ਕਿ 2022 ਦੀ ਆਖਰੀ ਮਨ ਕੀ ਬਾਤ ਇਸ ਮਹੀਨੇ ਦੀ 25 ਤਰੀਕ ਨੂੰ ਹੋਵੇਗੀ । ਮੈਂ ਇਸ ਪ੍ਰੋਗਰਾਮ ਬਾਰੇ ਤੁਹਾਡੇ ਵਿਚਾਰਾਂ ਨੂੰ ਸੁਣਨ ਦੀ ਉਮੀਦ ਕਰਦਾ ਹਾਂ । ਉਨ੍ਹਾਂ ਨੇ ਟਵੀਟ ਵਿੱਚ ਦੇਸ਼ ਵਾਸੀਆਂ ਨੂੰ ਅੱਗੇ ਕਿਹਾ ਕਿ ਮੈਂ ਤੁਹਾਨੂੰ ਨਮੋ ਐਪ, MyGov ‘ਤੇ ਲਿਖ ਕੇ ਇਸ ਨੰਬਰ 1800-11-7800 ‘ਤੇ ਆਪਣਾ ਸੰਦੇਸ਼ ਰਿਕਾਰਡ ਕਰਨ ਦੀ ਬੇਨਤੀ ਕਰਦਾ ਹਾਂ।
ਇਹ ਵੀ ਪੜ੍ਹੋ: ਪੰਜਾਬ ‘ਚ ਰਿਹਾ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਤੇ ਰਾਤ, ਜਾਰੀ ਰਹੇਗਾ ਸੀਤ ਲਹਿਰ ਦਾ ਪ੍ਰਕੋਪ
ਮੀਡੀਆ ਰਿਪੋਰਟਾਂ ਮੁਤਾਬਕ ਪੀਐੱਮ ਮੋਦੀ ਅੱਜ ਇਸ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਕੋਰੋਨਾ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਵੀ ਗੱਲ ਵੀ ਕਰ ਸਕਦੇ ਹਨ । ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਇਹ ਬੇਨਤੀ ਕਰ ਸਕਦੇ ਹਨ ਕਿ ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ । ਮਾਸਕ ਤੋਂ ਲੈ ਕੇ ਸੋਸ਼ਲ ਡਿਸਟੈਂਸਿੰਗ ‘ਤੇ ਵੀ ਪ੍ਰਧਾਨ ਮੰਤਰੀ ਲੋਕਾਂ ਨੂੰ ਅਪੀਲ ਵੀ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: