ਹਿਮਾਚਲ ਦੇ ਕੁੱਲੂ ਤੋਂ ਕਰੀਬ 3 ਕਿਲੋਮੀਟਰ ਦੂਰ ਵਾਸ਼ਿੰਗ ‘ਚ ਇਕ ਤੇਜ਼ ਰਫਤਾਰ ਵਾਹਨ ਨੇ ਪੈਦਲ ਜਾ ਰਹੇ 3 ਲੋਕਾਂ ਨੂੰ ਕੁਚਲ ਦਿੱਤਾ। ਜਿਸ ‘ਚ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 1 ਗੰਭੀਰ ਜ਼ਖਮੀ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੁਆਇਨਾ ਕੀਤਾ।
ਇਸ ਦੇ ਨਾਲ ਹੀ ਪੁਲਿਸ ਨੇ 108 ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਕੁੱਲੂ ਦੇ ਖੇਤਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਹੇਸ਼ ਅਤੇ ਰਮੇਸ਼ ਨੇਪਾਲ ਦੇ ਰਹਿਣ ਵਾਲੇ ਹਨ। ਜੋ ਦੇਵ ਧਾਮ ਰੈਸਟੋਰੈਂਟ ਵਿੱਚ ਕੰਮ ਕਰਦੇ ਸੀ। ਜਦੋਂ ਕਿ ਜ਼ਖਮੀ ਦੀ ਪਛਾਣ ਓਮ ਪ੍ਰਕਾਸ਼ ਪੁੱਤਰ ਪ੍ਰੇਮਚੰਦ ਵਾਸੀ ਬੰਦਲ, ਮੰਡੀ ਵਜੋਂ ਹੋਈ ਹੈ। ਜੋ ਜੇਸੀਬੀ ਆਪਰੇਟਰ ਵਜੋਂ ਕੰਮ ਕਰਦਾ ਹੈ। ਆਪਣੇ ਬਿਆਨ ‘ਚ ਜ਼ਖਮੀ ਓਮ ਪ੍ਰਕਾਸ਼ ਨੇ ਦੱਸਿਆ ਕਿ ਤਿੰਨੋਂ ਪੈਦਲ ਆਪਣੇ ਕੁਆਰਟਰ ਵੱਲ ਜਾ ਰਹੇ ਸਨ। ਇਸ ਦੌਰਾਨ ਕੁੱਲੂ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਤਿੰਨਾਂ ਨੂੰ ਕੁਚਲ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਹਾਦਸੇ ‘ਚ ਮਹੇਸ਼ ਅਤੇ ਰਮੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਓਮ ਪ੍ਰਕਾਸ਼ ਦੇ ਸਿਰ ਅਤੇ ਸਰੀਰ ‘ਤੇ ਸੱਟਾਂ ਲੱਗੀਆਂ ਹਨ। ਪੁਲਿਸ ਮੁਤਾਬਕ ਚੰਦਨ ਕਰੀਰ ਵਾਸੀ ਵਾਸ਼ਿੰਗ ਪੋਸਟ ਆਫਿਸ ਬਬੇਲੀ, ਕੁੱਲੂ ਗੱਡੀ ਚਲਾ ਰਿਹਾ ਸੀ। ਡਰਾਈਵਰ ਖ਼ਿਲਾਫ਼ CRPC ਦੀ ਧਾਰਾ 154 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜ਼ਖ਼ਮੀ ਓਮ ਪ੍ਰਕਾਸ਼ ਦਾ ਖੇਤਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।