ਮਹਾਰਾਸ਼ਟਰ ‘ਚ ਬਾਂਦਰਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਦੌਰਾਨ ਖਾਈ ‘ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਰੰਧਾ ਘਾਟ ਰੋਡ ‘ਤੇ ਵਾਪਰੀ। ਪੁਲਿਸ ਨੇ ਸਥਾਨਕ ਸਹਿਯਾਦਰੀ ਬਚਾਅ ਟੀਮ ਦੀ ਮਦਦ ਨਾਲ ਦੂਜੇ ਦਿਨ ਯਾਨੀ ਬੁੱਧਵਾਰ ਸਵੇਰੇ ਉਸ ਦੀ ਲਾਸ਼ ਬਰਾਮਦ ਕੀਤੀ।
ਭੌਰ ਥਾਣੇ ਦੇ ਇੰਸਪੈਕਟਰ ਵਿੱਠਲ ਦਬਦੇ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 39 ਸਾਲਾ ਅਬਦੁਲ ਸ਼ੇਖ ਵਜੋਂ ਹੋਈ ਹੈ, ਜੋ ਮੰਗਲਵਾਰ ਨੂੰ ਆਪਣੀ ਕਾਰ ਵਿੱਚ ਕੋਂਕਣ ਜਾ ਰਿਹਾ ਸੀ। ਰਸਤੇ ‘ਚ ਉਹ ਵਰੰਧਾ ਘਾਟ ਰੋਡ ‘ਤੇ ਵਾਘਜਈ ਮੰਦਿਰ ਕੋਲ ਰੁਕ ਗਿਆ। ਇਸ ਦੌਰਾਨ ਉਹ ਬਾਂਦਰਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਲੱਗਾ ਅਤੇ 500 ਫੁੱਟ ਡੂੰਘੀ ਖਾਈ ‘ਚ ਡਿੱਗ ਗਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਉਨ੍ਹਾਂ ਦੱਸਿਆ ਕਿ ਸਥਾਨਕ ਸਹਿਯਾਦਰੀ ਬਚਾਅ ਟੀਮ ਦੀ ਮਦਦ ਨਾਲ ਬੁੱਧਵਾਰ ਸਵੇਰੇ ਉਸ ਦੀ ਲਾਸ਼ ਖਾਈ ‘ਚੋਂ ਬਰਾਮਦ ਕੀਤੀ ਗਈ। ਫਿਲਹਾਲ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਪੁਲਿਸ ਮਾਮਲੇ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।