ਭਾਰਤ ਤੇ ਸ਼੍ਰੀਲੰਕਾ ਵਿਚਾਲੇ ਤੀਜਾ ਟੀ-20 ਮੈਚ ਸ਼ਨੀਵਾਰ ਨੂੰ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪਹਿਲੇ ਮੈਚ ਵਿੱਚ ਹਾਰਦਿਕ ਪੰਡਯਾ ਦੀ ਅਗਵਾਈ ਵਿੱਚ ਭਾਰਤ ਨੇ ਦੋ ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ ਸੀ । ਉੱਥੇ ਹੀ ਦੂਜੇ ਮੈਚ ਵਿੱਚ ਸ਼੍ਰੀਲੰਕਾ ਨੇ 16 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ । ਅਜਿਹੇ ਵਿੱਚ ਇਹ ਤੀਜਾ ਮੈਚ ਸੀਰੀਜ਼ ਦੇ ਲਿਹਾਜ਼ ਨਾਲ ਫੈਸਲਾਕੁੰਨ ਹੋ ਗਿਆ ਹੈ । ਭਾਰਤੀ ਸਮੇਂ ਮੁਤਾਬਕ ਤੀਜਾ ਟੀ-20 ਮੈਚ ਸ਼ਨੀਵਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ।
ਬੱਲੇਬਾਜ਼ੀ ਵਿੱਚ ਟਾਪ ਆਰਡਰ ਦੋਹਾਂ ਮੈਚਾਂ ਵਿੱਚ ਚੰਗੀ ਸ਼ੁਰੂਆਤ ਦੇਣ ਵਿੱਚ ਨਾਕਾਮ ਰਿਹਾ । ਸ਼ੁਭਮਨ ਗਿੱਲ ਲਗਾਤਾਰ ਦੂਜੀ ਵਾਰ ਅਸਫਲ ਰਹੇ ਅਤੇ ਹੁਣ ਰਾਹੁਲ ਤ੍ਰਿਪਾਠੀ ਦੀ ਤਰ੍ਹਾਂ ਹੀ ਉਹ ਕੋਈ ਵੀ ਮੌਕਾ ਬਰਬਾਦ ਨਹੀਂ ਕਰਨਾ ਚਾਹੁਣਗੇ । ਰਾਹੁਲ ਤ੍ਰਿਪਾਠੀ ਵੀ ਆਪਣੇ ਪਹਿਲੇ ਮੈਚ ਵਿੱਚ ਨਹੀਂ ਚੱਲ ਸਕੇ । ਹੁਣ ਇਹ ਦੇਖਣਾ ਹੋਵੇਗਾ ਕਿ ਰਿਤੁਰਾਜ ਗਾਇਕਵਾੜ ਨੂੰ ਆਖਰੀ ਮੈਚ ਵਿੱਚ ਮੌਕਾ ਮਿਲਦਾ ਹੈ ਜਾਂ ਨਹੀਂ । ਟੀਮ ਇੰਡੀਆ ਦੇ ਲਈ ਚੰਗੀ ਗੱਲ ਇਹ ਹੈ ਕਿ ਸੂਰਿਆਕੁਮਾਰ ਯਾਦਵ ਅਤੇ ਅਕਸ਼ਰ ਪਟੇਲ ਦੀ ਬੱਲੇਬਾਜ਼ੀ ਫਾਰਮ ਵਿੱਚ ਹੈ । ਦੋਵਾਂ ਨੇ ਹੀ ਦੂਜੇ ਟੀ-20 ਮੈਚ ਵਿੱਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਸੀ ।
ਇਹ ਵੀ ਪੜ੍ਹੋ: ‘FIR ਕਰੋ, ਪੈਸੇਂਜਰ ਨੂੰ ਬੰਨ੍ਹ ਦਿਓ’, ਫਲਾਈਟ ‘ਚ ਪਿਸ਼ਾਬ ਵਾਲੀ ਘਟਨਾ ਮਗਰੋਂ DGCA ਸਖ਼ਤ
ਦੂਜੇ ਟੀ-20 ਮੈਚ ਵਿੱਚ ਤੇਜ਼ ਗੇਂਦਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ ਹਾਰ ਦਾ ਇੱਕ ਮੁੱਖ ਕਾਰਨ ਸੀ । ਸੱਟ ਤੋਂ ਉਭਰ ਕੇ ਟੀਮ ਵਿੱਚ ਵਾਪਸੀ ਕਰ ਰਹੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਦੋ ਓਵਰਾਂ ਵਿੱਚ ਪੰਜ ਨੋ-ਬਾਲਾਂ ਸੁੱਟੀਆਂ । ਅਜਿਹੇ ਵਿੱਚ ਕਪਤਾਨ ਹਾਰਦਿਕ ਪੰਡਯਾ ਨੂੰ ਸਪਿਨਰਾਂ ‘ਤੇ ਨਿਰਭਰ ਰਹਿਣਾ ਪਿਆ । ਉਮਰਾਨ ਮਲਿਕ ਨੇ ਇਸ ਮਾਮਲੇ ਵਿੱਚ ਪ੍ਰਭਾਵਿਤ ਕੀਤਾ ਹੈ । ਵੈਸੇ ਤਾਂ ਸਿਰਫ਼ ਇੱਕ ਮੈਚ ਵਿੱਚ ਖ਼ਰਾਬ ਪ੍ਰਦਰਸ਼ਨ ਦੀ ਗਾਜ ਨੌਜਵਾਨਾਂ ‘ਤੇ ਨਹੀਂ ਡਿੱਗੇਗੀ ਕਿਉਂਕਿ ਉਨ੍ਹਾਂ ਨੂੰ ਤਜ਼ਰਬੇ ਦੀ ਲੋੜ ਹੈ।
ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਦੇ ਕਰੀਅਰ ਵਿੱਚ ਇਸ ਤਰ੍ਹਾਂ ਦੇ ਮੈਚ ਆਉਣਗੇ ਅਤੇ ਸਾਨੂੰ ਉਨ੍ਹਾਂ ਨਾਲ ਸਬਰ ਰੱਖਣਾ ਹੋਵੇਗਾ । ਪਰ ਸਾਨੂੰ ਸਮਝਣਾ ਹੋਵੇਗਾ ਕਿ ਅਜਿਹਾ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ । ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਿੱਖਣਾ ਆਸਾਨ ਨਹੀਂ ਹੁੰਦਾ । ਸਾਨੂੰ ਸੰਜਮ ਨਾਲ ਕੰਮ ਲੈਣਾ ਪਵੇਗਾ। ਫੈਸਲਾਕੁੰਨ ਮੈਚ ਵਿੱਚ ਟੀਮ ਇੰਡੀਆ ਦੇ ਪਲੇਇੰਗ-11 ਵਿੱਚ ਬਦਲਾਅ ਦੀ ਜ਼ਿਆਦਾ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਹੈ।
ਭਾਰਤ ਦੇ ਸੰਭਾਵਿਤ ਪਲੇਇੰਗ ਇਲੈਵਨ: ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਰਾਹੁਲ ਤ੍ਰਿਪਾਠੀ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਅਕਸ਼ਰ ਪਟੇਲ, ਸ਼ਿਵਮ ਮਾਵੀ, ਉਮਰਾਨ ਮਲਿਕ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ।
ਸ਼੍ਰੀਲੰਕਾ ਦਾ ਸੰਭਾਵਿਤ ਪਲੇਇੰਗ ਇਲੈਵਨ: ਪਥੁਮ ਨਿਸੰਕਾ, ਕੁਸਲ ਮੇਂਡਿਸ (ਵਿਕਟਕੀਪਰ), ਧਨੰਜਯਾ ਡੀ ਸਿਲਵਾ, ਚਰਿਤ ਅਸਲੰਕਾ, ਭਾਨੁਕਾ ਰਾਜਪਕਸ਼ੇ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੁ ਹਸਾਰੰਗਾ, ਚਾਮਿਕਾ ਕਰੁਣਾਰਤਨੇ, ਮਹਿਸ਼ ਟਿਕਸ਼ਨਾ, ਕਾਸੁਨ ਰਜਿਥਾਨ, ਦਿਲਸ਼ਾਨ ਮਦੁਸ਼ੰਕਾ।
ਵੀਡੀਓ ਲਈ ਕਲਿੱਕ ਕਰੋ -: