ਸਾਊਦੀ ਅਰਬ ਦੀ ਸਰਕਾਰ ਨੇ ਦੇਸ਼ ਦੀ ਨਾਗਰਿਕਤਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਹਾਲਾਂਕਿ ਇਹ ਬਦਲਾਅ ਕਿਸੇ ਦੀ ਨਾਗਰਿਕਤਾ ਖੋਹਣ ਲਈ ਨਹੀਂ, ਸਗੋਂ ਦੇਣ ਲਈ ਕੀਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਉਨ੍ਹਾਂ ਸਾਰੇ ਸਾਊਦੀ ਮੂਲ ਦੀਆਂ ਔਰਤਾਂ ਦੇ ਬੱਚੇ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਪ੍ਰਵਾਸੀਆਂ ਨਾਲ ਵਿਆਹ ਕੀਤਾ ਹੈ।
ਹਾਲਾਂਕਿ, ਬੱਚਿਆਂ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਅਤੇ ਨਾਗਰਿਕਤਾ ਹਾਸਲ ਕਰਨ ਲਈ ਉਹ ਸਾਰੇ ਮਾਪਦੰਡਾਂ ‘ਤੇ ਖਰੇ ਉਤਰਨੇ ਚਾਹੀਦੇ। ਇਹ ਖਬਰ ਭਾਰਤ ਦੇ ਐੱਨ.ਆਰ.ਆਈ. ਲਈ ਵੀ ਜ਼ਰੂਰੀ ਹੈ, ਕਿਉਂਕਿ ਕਾਫੀ ਗਿਣਤੀ ਵਿੱਚ ਅਜਿਹੇ ਭਾਰਤੀ ਸਾਊਦੀ ਅਰਬ ਵਿੱਚ ਰਹਿੰਦੇ ਹਨ, ਜਿਨ੍ਹਾਂ ਨੇ ਸਾਊਦੀ ਮੂਲ ਦੀਆਂ ਔਰਤਾਂ ਨਾਲ ਵਿਆਹ ਕੀਤਾ ਹੈ।
ਸਾਊਦੀ ਗੈਜੇਟ ਅਖਬਾਰ ਮੁਤਾਬਕ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਅਰਬ ਨੈਸ਼ਲਨਲਿਟੀ ਸਿਸਟਮ ਦੇ ਆਰਟੀਕਲ 8 ਵਿੱਚ ਬਦਲਾਅ ਦੀ ਮਨਜ਼ੂਰੀ ਦਿੱਤੀ ਹੈ। ਸਾਊਦੀ ਦੇ ਇਸ ਆਰਟੀਕਲ ਵਿੱਚ ਬਦਲਾਅ ਤੋਂ ਬਾਅਦ ‘ਇੱਕ ਸ਼ਖਸ ਜੋ ਸਾਊਦੀ ਅਰਬ ਵਿੱਚ ਪੈਦਾ ਹੋਇਆ ਹੋਵੇ ਅਤੇ ਉਸ ਦੇ ਪਿਤਾ ਵਿਦੇਸ਼ੀ ਨਾਗਰਿਕ ਹੋਵੇ ਪਰ ਮਾਂ ਸਾਊਦੀ ਮੂਲ ਦੀ ਹੋਵੇ ਤਾਂ ਉਸ ਸ਼ਖਸ ਨੂੰ ਸਾਊਦੀ ਅਰਬ ਦੀ ਨਾਗਰਿਕਤਾ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਮਹੁਆ ਮੋਇਤਰਾ ਨੇ ਟੀ-ਸਟਾਲ ‘ਤੇ ਬਣਾਈ ਚਾਹ, ਲਿਖਿਆ, ‘ਕੀ ਪਤਾ ਮੈਂ ਕਿੱਥੇ ਪਹੁੰਚ ਜਾਵਾਂ’, ਵੀਡੀਓ ਵਾਇਰਲ
ਹਾਲਾਂਕਿ, ਨਾਗਰਿਕਤਾ ਮਿਲਣ ਤੋਂ ਪਹਿਲਾਂ ਕਈ ਸ਼ਰਤਾਂ ‘ਤੇ ਖਰੇ ਉਤਰਨਾ ਕਾਫੀ ਜ਼ਰੂਰੀ ਹੈ, ਜੋ ਸ਼ਖਸ ਸਾਊਦੀ ਅਰਬ ਦੀ ਨਾਗਰਿਕਤਾ ਲਈ ਅਪਲਾਈ ਕਰ ਰਿਹਾ ਹੈ, ਉਹ ਚੰਗੀ ਤਰ੍ਹਾਂ ਤੋਂ ਅਰਬੀ ਭਾਸ਼ਾ ਦਾ ਜਾਣਕਾਰ ਹੋਵੇ, ਉਸ ਦਾ ਕੈਰੇਕਟਰ ਚੰਗਾ ਰਿਹਾ ਹੋਵੇ। ਉਸ ਦੇ ਉਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਚੱਲ ਰਹੀ ਹੋਵੇ ਜਾਂ ਪਹਿਲਾਂ ਕਦੇ 6 ਮਹੀਨਿਆਂ ਤੋਂ ਜ਼ਿਆਦਾ ਜੇਲ੍ਹ ਨਾ ਕੱਟ ਕੇ ਆਇਆ ਹੋਵੇ।
ਵੀਡੀਓ ਲਈ ਕਲਿੱਕ ਕਰੋ -: