ਨਿਊਜ਼ੀਲੈਂਡ ਦੀ ਟੀਮ ਨੇ ਪਾਕਿਸਤਾਨ ਦੇ ਦੌਰੇ ‘ਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤ ਲਈ ਹੈ । ਇਸ ਜਿੱਤ ਦੇ ਨਾਲ ਹੀ ਕੀਵੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਵਾਰ ਪਾਕਿਸਤਾਨ ਵਿੱਚ ਕੋਈ ਸੀਰੀਜ਼ ਆਪਣੇ ਨਾਮ ਕੀਤੀ ਹੈ । ਸ਼ੁੱਕਰਵਾਰ ਨੂੰ ਖੇਡੇ ਗਏ ਸੀਰੀਜ਼ ਦੇ ਆਖਰੀ ਮੈਚ ਵਿੱਚ ਮਹਿਮਾਨ ਟੀਮ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਮਾਤ ਦਿੱਤੀ । ਇਸ ਮੈਚ ਵਿੱਚ ਨਿਊਜ਼ੀਲੈਂਡ ਵੱਲੋਂ ਗਲੇਨ ਫਿਲਿਪਸ ਨੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਪਾਕਿਸਤਾਨ ਨੂੰ ਵਨਡੇ ਸੀਰੀਜ਼ ਵਿੱਚ 2-1 ਨਾਲ ਹਰਾ ਕੇ ਨਿਊਜ਼ੀਲੈਂਡ ਦੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਪਿਛਲੇ 54 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੀਵੀ ਟੀਮ ਨੇ ਪਾਕਿਸਤਾਨ ਨੂੰ ਉਸਦੇ ਘਰ ਵਿੱਚ ਖੇਡੀ ਜਾ ਰਹੀ ਸੀਰੀਜ਼ ਵਿੱਚ ਮਾਤ ਦਿੱਤੀ ਹੈ। ਨਿਊਜ਼ੀਲੈਂਡ ਲਈ ਇਸ ਵਨਡੇ ਸੀਰੀਜ਼ ਵਿੱਚ ਜਿੱਤ ਦੇ ਹੀਰੋ ਗਲੇਨ ਫਿਲਿਪਸ ਰਹੇ, ਉਨ੍ਹਾਂ ਨੂੰ ਪੂਰੀ ਸੀਰੀਜ਼ ਵਿੱਚ ਸ਼ਾਨਦਾਰ ਬੱਲੇਬਾਜ਼ੀ ਲਈ ‘ਪਲੇਅਰ ਆਫ ਦਾ ਸੀਰੀਜ਼’ ਦਾ ਐਵਾਰਡ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ: ਦੋਸਤ ਦੀ ਗਰਲਫ੍ਰੈਂਡ ਨੂੰ ਰੋਕਣ ਲਈ ਬੰਦੇ ਨੇ ਸਪਾਈਸ ਜੇਟ ਫਲਾਈਟ ‘ਚ ਕੀਤੀ ਬੰਬ ਹੋਣ ਦੀ ਫਰਜ਼ੀ ਕਾਲ
ਪਾਕਿਸਤਾਨ ਨੇ ਕਰਾਚੀ ਨੈਸ਼ਨਲ ਸਟੇਡੀਅਮ ਵਿੱਚ ਫੈਸਲਾਕੁੰਨ ਤੀਜੇ ਅਤੇ ਆਖਰੀ ਵਨਡੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਾਕਿਸਤਾਨ ਲਈ ਇਹ ਫੈਸਲਾ ਸਹੀ ਸਾਬਤ ਨਹੀਂ ਹੋਇਆ ਅਤੇ ਟੀਮ ਦੀਆਂ ਸ਼ੁਰੂਆਤੀ ਦੋ ਵਿਕਟਾਂ ਸ਼ਾਨ ਮਸੂਦ (21) ਅਤੇ ਕਪਤਾਨ ਬਾਬਰ ਆਜ਼ਮ (4) ਦੇ ਸਕੋਰ ‘ਤੇ ਪੈਵੇਲੀਅਨ ਪਰਤ ਗਏ । ਹਾਲਾਂਕਿ ਇਸ ਤੋਂ ਬਾਅਦ ਤੀਜੀ ਵਿਕਟ ਲਈ ਫਖਰ ਜ਼ਮਾਨ ਅਤੇ ਮੁਹੰਮਦ ਰਿਜ਼ਵਾਨ ਵਿਚਾਲੇ 154 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ। ਇਸ ਮੈਚ ਵਿੱਚ ਰਿਜ਼ਵਾਨ ਨੇ 77 ਦੌੜਾਂ ਬਣਾਈਆਂ ਜਦਕਿ ਫਖਰ ਨੇ 101 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਇਨ੍ਹਾਂ ਦੋਵਾਂ ਦੀ ਪਾਰੀ ਦੀ ਬਦੌਲਤ ਪਾਕਿ ਟੀਮ ਨੇ ਨਿਊਜ਼ੀਲੈਂਡ ਦੇ ਸਾਹਮਣੇ 280 ਦੌੜਾਂ ਬਣਾਈਆਂ।
ਦੱਸ ਦੇਈਏ ਕਿ 281 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਸ਼ੁਰੂਆਤ ਠੀਕ ਹੀ ਰਹੀ । ਕੀਵੀ ਟੀਮ ਵੱਲੋਂ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ । ਹਾਲਾਂਕਿ ਨਿਊਜ਼ੀਲੈਂਡ 181 ਦੌੜਾਂ ‘ਤੇ 5 ਵਿਕਟਾਂ ਗੁਆ ਚੁੱਕੀ ਸੀ । ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਟੀਮ ਵਾਪਸੀ ਕਰੇਗੀ, ਪਰ ਗਲੇਨ ਫਿਲਿਪਸ ਨੇ ਪਾਰੀ ਨੂੰ ਸੰਭਾਲਦਿਆਂ ਨਿਊਜ਼ੀਲੈਂਡ ਨੂੰ ਵਨਡੇ ਸੀਰੀਜ਼ ਦੀ ਇਤਿਹਾਸਕ ਜਿੱਤ ਦਿਵਾਈ।
ਵੀਡੀਓ ਲਈ ਕਲਿੱਕ ਕਰੋ -: