ਨੇਪਾਲ ‘ਚ ਐਤਵਾਰ ਨੂੰ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਨੇਪਾਲ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਪੋਖਰਾ ਨੇੜੇ ਇੱਕ ਯਾਤਰੀ ਜਹਾਜ਼ ਐਤਵਾਰ ਸਵੇਰੇ ਪੋਖਰਾ ਹਵਾਈ ਅੱਡੇ ‘ਤੇ 72 ਲੋਕਾਂ ਨੂੰ ਲੈ ਕੇ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਕ ਇਸ ATR-72 ਜਹਾਜ਼ ‘ਚ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਹਾਦਸੇ ਦੇ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਬਚਾਅ ਟੀਮਾਂ ਅੱਗ ਬੁਝਾਉਣ ਅਤੇ ਅੰਦਰੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲਾਂਕਿ ਹੁਣ ਤੱਕ 30 ਲਾਸ਼ ਬਰਾਮਦ ਕੀਤੀਆਂ ਗਈਆਂ ਹਨ।
ਜਾਣਕਾਰੀ ਮੁਤਾਬਕ ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਖਰਾਬ ਮੌਸਮ ਦੌਰਾਨ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਜਹਾਜ਼ ਪਹਾੜੀ ਨਾਲ ਟਕਰਾ ਗਿਆ। ਜਿਵੇਂ ਹੀ ਇਹ ਕਰੈਸ਼ ਹੋਇਆ, ਇਸ ਵਿਚ ਧਮਾਕੇ ਨਾਲ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਲੋਕਾਂ ਨੂੰ ਬਾਹਰ ਕੱਢਣ ਵਿੱਚ ਦਿੱਕਤ ਆ ਰਹੀ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ‘ਤੇ ਮੁੜ ਦਿਸਿਆ ਡਰੋਨ, BSF ਜਵਾਨ ਨੇ 7 ਰਾਉਂਡ ਫਾਇਰ ਕਰ ਕੀਤਾ ਢੇਰ
ਹਾਦਸੇ ਵਾਲੀ ਥਾਂ ਨਦੀ ਦੇ ਨੇੜੇ ਦੱਸੀ ਜਾ ਰਹੀ ਹੈ। ਨੇਪਾਲ ਪੁਲਿਸ ਨੇ ਦੱਸਿਆ ਕਿ ਹੁਣ ਤੱਕ 30 ਲਾਸ਼ਾਂ ਮਿਲੀਆਂ ਹਨ। ਚਸ਼ਮਦੀਦਾਂ ਨੇ ਹਾਦਸੇ ਤੋਂ ਬਾਅਦ ਧੂੰਏਂ ਦੇ ਗੁਬਾਰ ਦੇਖੇ ਜਿਸ ਮਗਰੋਂ ਬਚਾਅ ਕਾਰਜ ਜਾਰੀ ਹੈ। ਇਸ ਦੇ ਨਾਲ ਹੀ ਹਵਾਈ ਅੱਡਾ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: